ਪੰਜਾਬ ਮਾਛੀਵਾੜਾ ਦੇ ਧੂਲੇਵਾਲ ਬੰਨ੍ਹ ’ਤੇ ਵੇਖਣ ਨੂੰ ਮਿਲੀ ਹੌਂਸਲੇ ਦੀ ਮਿਸਾਲ; 20 ਸਾਲਾ ਅਪਾਹਜ ਨੌਜਵਾਨ ਹੱਥਾਂ ਨਾਲ ਭਰ ਰਿਹਾ ਮਿੱਟੀ; ਪਿੰਡ ਨੂੰ ਬਚਾਉਣ ਲਈ ਲਗਾਤਾਰ ਪਾ ਰਿਹਾ ਯੋਗਦਾਨ By admin - September 8, 2025 0 3 Facebook Twitter Pinterest WhatsApp ਮਾਛੀਵਾੜਾ ਸਾਹਿਬ ਨੇੜਿਓ ਲੰਘਦੇ ਸਤਲੁਜ ਦਰਿਆ ਕੰਢੇ ਬੰਨ੍ਹਾਂ ਨੂੰ ਲੱਗੀ ਢਾਹ ਨੂੰ ਰੋਕਣ ਲਈ ਵੱਡੀ ਗਿਣਤੀ ਨੌਜਵਾਨ ਦਿਨ ਰਾਤ ਸੇਵਾ ਕਰ ਰਹੇ ਨੇ। ਇਨ੍ਹਾਂ ਨੌਜਵਾਨਾਂ ਵਿਚ ਪਿੰਡ ਧੂਲੇਵਾਲ ਦਾ 20 ਸਾਲਾ ਨੌਜਵਾਨ ਕਰਨਜੋਤ ਸਿੰਘ ਵੀ ਸ਼ਾਮਲ ਹੈ ਜੋ ਸਰੀਰਕ ਤੌਰ ’ਤੇ ਅਪਾਹਜ ਹੋਣ ਦੇ ਬਾਵਜੂਦ ਆਪਣੇ ਪਿੰਡ ਨੂੰ ਬਚਾਉਣ ਲਈ ਲਗਾਤਾਰ ਮਿਹਨਤ ਕਰ ਰਿਹਾ ਐ। ਅਪਾਹਜ ਹੋਣ ਦੇ ਚਲਦਿਆਂ ਉਹ ਕਹੀ ਆਦਿ ਦੀ ਵਰਤੋਂ ਨਹੀਂ ਕਰ ਸਕਦਾ, ਇਸ ਦੇ ਬਾਵਜੂਦ ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ਉਹ ਹੱਥਾਂ ਨਾਲ ਮਿੱਟੀ ਦੀਆਂ ਬੋਰੀਆਂ ਭਰ ਕੇ ਆਪਣਾ ਯੋਗਦਾਨ ਪਾ ਰਿਹਾ ਐ। ਕਰਨਜੋਤ ਸਿੰਘ 11ਵੀਂ ਜਮਾਤ ਦਾ ਵਿਦਿਆਰਥੀ ਐ ਅਤੇ ਪਿਛਲੇ 10 ਦਿਨਾਂ ਤੋਂ ਲਗਾਤਾਰ ਸੇਵਾ ਕਰ ਰਿਹਾ ਐ। ਭਾਵੇਂ ਮੌਕੇ ਦੇ ਮੌਜੂਦ ਉਸ ਤੇ ਤਰਸ ਕਰ ਕੇ ਉਸ ਨੂੰ ਅਜਿਹਾ ਕਰਨ ਤੋਂ ਵਰਜਦੇ ਵੀ ਨੇ ਪਰ ਉਹ ਆਪਣੀ ਮਿਹਨਤ ਜਾਰੀ ਰੱਖ ਰਿਹਾ ਐ। ਕਰਨਜੋਤ ਸਿੰਘ ਦੀ ਮਿਹਨਤ ਉਨ੍ਹਾਂ ਲੋਕਾਂ ਲਈ ਮਿਸਾਲ ਐ, ਜੋ ਚੰਗੇ ਭਲੇ ਹੋਣ ਦੇ ਬਾਵਜੂਦ ਮਿਹਨਤ ਕਰਨ ਤੋਂ ਕੰਨੀਂ ਕਤਰਾ ਜਾਂਦੇ ਨੇ। ਕਰਨਜੋਤ ਸਿੰਘ ਦੀ ਮਿਹਨਤ ਦੀ ਬੰਨ੍ਹ ਤੇ ਕੰਮ ਕਰਦੇ ਵੱਡੀ ਗਿਣਤੀ ਲੋਕਾਂ ਵੱਲੋਂ ਤਾਰੀਫ ਕੀਤੀ ਜਾ ਰਹੀ ਐ।