ਮੋਗਾ ਦੇ ਹੜ੍ਹ ਪੀੜਤਾਂ ਦੀ ਸੋਨੂੰ ਸੂਦ ਵੱਲੋਂ ਮਦਦ; ਘਰ ਘਰ ਜਾ ਕੇ ਵੰਡਿਆ ਜ਼ਰੂਰਤ ਦਾ ਸਮਾਨ; ਛੋਟੀ ਭੈਣ ਮਾਲਵੀਕਾ ਸੂਦ ਵੀ ਨਾਲ ਰਹੀ ਮੌਜੂਦ

0
35

ਬੋਲੀਵੁੱਡ ਸਟਾਰ ਸੋਨੂ ਸੂਦ ਵੱਲੋਂ ਮੋਗਾ ਦੇ ਹੜ੍ਹ ਪੀੜਤਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਗਈ ਐ। ਆਪਣੀ ਭੈਣ ਮਾਲਵੀਕਾ ਸੂਦ ਸਮੇਤ ਪਹੁੰਚੇ ਸੋਨੂ ਸੂਦ ਨੇ ਘਰ ਘਰ ਜਾ ਕੇ ਲੋਕਾਂ ਨੂੰ ਜਰੂਰਤ ਦਾ ਸਮਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੂ ਸੂਦ ਨੇ ਕਿਹਾ ਕਿ ਪੰਜਾਬ ਦੇ ਹਲਾਤ ਹੜਾਂ ਕਾਰਨ ਇੰਨੇ ਖਰਾਬ ਹੋ ਚੁੱਕੇ ਹਨ ਕਿ ਲੋਕਾਂ ਨੂੰ ਰਹਿਣ ਅਤੇ ਖਾਣ ਪੀਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ, ਜਿਸ ਦੇ ਚਲਦਿਆਂ ਸੂਦ ਫਾਊਂਡੇਸ਼ਨ ਵੱਲੋਂ ਲਗਾਤਾਰ ਜ਼ਰੂਰਤ ਦਾ ਸਮਾਨ ਪਹੁੰਚਾਇਆ ਜਾ ਰਿਹਾ। ਬੀਤੇ ਕੱਲ੍ਹ ਉਹ ਸੁਲਤਾਨਪੁਰ ਲੋਧੀ ਏਰੀਏ ਵਿੱਚ ਸਾਮਾਨ ਵੰਡ ਕੇ ਆਏ ਸਨ ਅਤੇ ਅੱਜ ਇਥੇ ਪਹੁੰਚੇ ਹਨ।  ਉਹਨਾਂ ਨੇ ਕਿਹਾ ਕਿ ਅਸੀਂ ਇਕ ਦਿਨ ਪਹਿਲਾਂ ਜਾ ਕੇ ਮੁਆਇਨਾ ਕਰਦੇ ਹਾਂ ਅਤੇ ਫਿਰ ਜ਼ਰੂਰਤ ਦੇ ਹਿਸਾਬ ਨਾਲ ਲੋੜੀਂਦਾ ਸਾਮਾਨ ਵੰਡਿਆ ਜਾਂਦਾ ਐ।
ਉਨ੍ਹਾਂ ਕਿਹਾ ਕਿ ਕੱਲ੍ਹ ਮਹਿਲਾਵਾਂ ਦੀ ਜਰੂਰਤ ਦਾ ਸਮਾਨ ਅਤੇ ਘਰੇਲੂ ਸਮਾਨ ਪਹੁੰਚਾਇਆ ਗਿਆ ਸੀ ਅਤੇ  ਅੱਜ ਗੱਦੇ ਅਤੇ ਕੰਬਲ ਦੇਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਇੱਕ ਦੋ ਮਹੀਨਿਆਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ ਲਈ ਵੀ ਤਿਆਰ ਹਾਂ। ਆਉਣ ਵਾਲੇ ਸਮੇਂ ਵਿਚ ਬਿਮਾਰੀਆਂ ਫੈਲਣ ਦਾ ਡਰ ਹੈ ਅਤੇ ਲੋਕਾਂ ਨੂੰ ਘਰਾਂ ਵਿੱਚੋਂ ਗਾਰ ਕੱਢਣ ਲਈ ਟਰੈਕਟਰ ਟਰਾਲੀ ਅਤੇ ਡੀਜ਼ਲ ਦੀ ਲੋੜ ਪਵੇਗੀ, ਜਿਸ ਦਾ ਪੂਰਾ ਕਰਾਂਗੇ।  ਉਨ੍ਹਾਂ ਕਿਹਾ ਕਿ ਆਮ ਵਰਗੇ ਹਾਲਾਤ ਬਣਨ ਤਕ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਆਪਣੀਆਂ ਸੇਵਾਵਾਂ ਜਾਰੀ ਰੱਖਾਂਗੇ ਅਤੇ ਜਰੂਰਤ ਦੇ ਹਿਸਾਬ ਨਾਲ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।

LEAVE A REPLY

Please enter your comment!
Please enter your name here