ਹਰੀਕੇ ਹੈਡ ਤੋਂ ਛੱਡੇ ਜਾ ਰਹੇ ਪਾਣੀ ਨੇ ਅਗਲੇ ਇਲਾਕਿਆਂ ਅੰਦਰ ਲਗਾਤਾਰ ਤਬਾਹੀ ਮਚਾਈ ਜਾ ਰਹੀ ਐ। ਹਾਲਤ ਇਹ ਐ ਕਿ ਘਰ-ਘਾਟ ਗੁਆ ਚੁੱਕੇ ਲੋਕਾਂ ਨੂੰ ਬੰਨ੍ਹਾਂ ਨੂੰ ਲੱਗੀ ਢਾਹ ਰੋਕਣ ਲਈ ਦਿਨ-ਰਾਤ ਮਿਹਨਤ ਕਰਨੀ ਪੈ ਰਹੀ ਐ। ਅਜਿਹੇ ਹੀ ਹਾਲਾਤ ਪਿੰਡ ਘੁੱਲੇਵਾਲ ਵਿਖੇ ਬਣੇ ਹੋਏ ਨੇ। ਇੱਥੇ ਭਾਵੇਂ ਪਿਛਲੇ ਦਿਨਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਕੁੱਝ ਘਟਿਆ ਐ ਪਰ ਬੰਨ੍ਹ ਨੂੰ ਢਾਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਐ।
ਜਾਣਕਾਰੀ ਅਨੁਸਾਰ ਹਰੀਕੇ ਹੈਡ ਦੋ ਲੱਖ 77 ਹਜ਼ਾਰ 864 ਕਿਉਸਕ ਪਾਣੀ ਛੱਡਿਆ ਗਿਆ ਐ। ਉੱਪਰੋਂ ਲਗਾਤਾਰ ਪੈ ਰਹੇ ਭਾਰੀ ਮੀਹ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਬੰਨ੍ਹ ਨੂੰ ਲੱਗੀ ਢਾਹ ਨੂੰ ਪੂਰਨ ਲਈ ਲੋਕਾਂ ਵੱਲੋਂ ਦਿਨ-ਰਾਤ ਯਤਨ ਕੀਤੇ ਜਾ ਰਹੇ ਨੇ। ਸਥਾਨਕ ਵਾਸੀਆਂ ਨੇ ਢਾਹ ਰੋਕਣ ਲਈ ਹੋਰ ਮਦਦ ਲਈ ਗੁਹਾਰ ਲਾਈ ਐ।