ਪੰਜਾਬ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਦਾ ਛਲਕਿਆ ਦਰਦ; ਪਾਣੀ ਨਿਕਲਣ ਬਾਅਦ ਹਾਲਾਤ ਵੇਖ ਝਲਕੇ ਅੱਥਰੂ; ਲੰਗਰ ਥਾਂ ਘਰਾਂ ਦੀ ਛੱਤ ਪੁਆ ਦੇਣ ਦੀ ਕੀਤੀ ਅਪੀਲ By admin - September 8, 2025 0 3 Facebook Twitter Pinterest WhatsApp ਗੁਰਦਾਸਪੁਰ ਦੇ ਹੜ੍ਹ ਮਾਰੇ ਇਲਾਕਿਆਂ ਅੰਦਰ ਹੜ੍ਹਾਂ ਦਾ ਪਾਣੀ ਆਪਣੇ ਭਿਆਨਕ ਨਿਸ਼ਾਨ ਛੱਡ ਗਿਆ ਐ। ਪਾਣੀ ਘਟਣ ਤੋਂ ਬਾਅਦ ਘਰਾਂ ਨੂੰ ਪਰਤੇ ਲੋਕਾਂ ਦੀਆਂ ਅੱਖਾਂ ਤਬਾਹੀ ਦਾ ਮੰਜ਼ਰ ਵੇਖ ਕੇ ਨੰਮ ਨੇ। ਅਜਿਹੇ ਹੀ ਹਾਲਾਤ ਗੁਰਦਾਸਪੁਰ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਵੇਖਣ ਨੂੰ ਮਿਲੇ ਨੇ ਜਿੱਥੇ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਚੁੱਕੀਆਂ ਨੇ। ਘਰਾਂ ਨੂੰ ਪਰਤੇ ਲੋਕਾਂ ਨੇ ਸਮਾਜ ਸੇਵੀਆਂ ਅੱਗੇ ਖਾਣ-ਪੀਣ ਦੇ ਸਾਮਾਨ ਦੀ ਥਾਂ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਪਾਉਣ ਵਿਚ ਮਦਦ ਦੀ ਅਪੀਲ ਕੀਤੀ ਐ। ਲੋਕਾਂ ਨੇ ਕਿਹਾ ਕਿ ਉਹ ਭੁੱਖੇ ਰਹਿ ਸਕਦੇ ਨੇ ਪਰ ਤਰਪਾਲਾਂ ਹੇਠਾਂ ਬਦਬੂਦਾਰ ਮਾਹੌਲ ਵਿਚ ਰਹਿਣਾ ਬਹੁਤ ਔਖਾ ਏ। ਉਨ੍ਹਾਂ ਕਿਹਾ ਕਿ ਪੇਟ ਦੀ ਭੁੱਖ ਜਰੀ ਜਾ ਸਕਦੀ ਐ ਪਰ ਹੜ੍ਹ ਤੋਂ ਬਾਅਦ ਢਹਿ-ਢੇਰੀ ਘਰਾਂ ਅੰਦਰ ਰਹਿਣਾ ਕਿਸੇ ਨਰਕ ਤੋਂ ਘੱਟ ਨਹੀਂ ਐ, ਇਸ ਲਈ ਮੁੜ ਸਵੇਬੇ ਨੂੰ ਪਹਿਲ ਦੇਣੀ ਚੀਹੀਦੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਜੂ ਪਤਨੀ ਪ੍ਰਕਾਸ਼ ਮਸੀਹ ਨੇ ਕਿਹਾ ਕਿ ਉਹਨਾਂ ਦਾ ਰੈਣ ਬਸੇਰਾ ਪਾਣੀ ਦੀ ਭੇਂਟ ਚੜ ਚੁੱਕਿਆ ਹੈ ਅਤੇ ਸਾਰਾ ਘਰ ਅੰਦਰੋਂ ਗਾਰ ਨਾਲ ਭਰ ਚੁੱਕਿਆ ਐ। ਅੰਦਰ ਦੇ ਹਾਲਾਤ ਐਨੇ ਮਾੜੇ ਨੇ ਕਿ ਇੱਥੇ ਕੁੱਝ ਪਲ ਲਈ ਖੜਨਾ ਵੀ ਮੁਸ਼ਕਲ ਜਾਪ ਰਿਹਾ ਐ। ਘਰ ਅੰਦਰ ਨਾ ਕੋਈ ਬਿਸਤਰਾ ਬਚਿਆ ਅਤੇ ਨਾ ਕੋਈ ਪਹਿਨਣ ਵਾਲਾ ਕੱਪੜਾ ਬਚਿਆ ਹੈ ਅਤੇ ਸਾਰਾ ਕੁੱਝ ਗਾਰੇ ਵਿਚ ਦੱਬ ਚੁੱਕਿਆ ਐ। ਉੱਤੋਂ ਘਰ ਦੀ ਛੱਤ ਵੀ ਡਿੱਗ ਗਈ ਹੈ। ਉਸ ਨੇ ਦੱਸਿਆ ਕਿ ਘਰ ਅੰਦਰ ਪਾਣੀ ਦੀ ਸਲਾਭ ਸੜਿਆਦ ਦਾ ਰੂਪ ਧਾਰ ਚੁੱਕੀ ਐ। ਉੱਠ ਰਹੀ ਬਦਬੂ ਕਾਰਨ ਘਰ ਅੰਦਰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਉਹ ਤਰਪਾਲ ਹੇਠਾਂ ਦਿਨ ਕੱਟੀ ਕਰ ਰਹੇ ਨੇ ਪਰ ਇੱਥੇ ਜ਼ਿਆਦਾ ਦੇਰ ਤਕ ਰਹਿਣਾ ਨਕਰ ਤੋਂ ਘੱਟ ਨਹੀਂ ਐ। ਅੰਜੂ ਦੁੱਖੀ ਮਨ ਨਾਲ ਕਹਿੰਦੀ ਹੈ ਕਿ ਲੰਗਰ ਪ੍ਰਸ਼ਾਦੇ ਰਾਸ਼ਨ ਰਹਿਣ ਦਿਓ ਭੁੱਖੇ ਰਹਿ ਲਾਂਗੇ ਪਰ ਇੱਕ ਕਮਰੇ ਦੀ ਛੱਤ ਪਵਾ ਦਿਓ।