ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਜਾਮਾਰਾਏ ਵਿਖੇ ਨਸ਼ੇ ਦੀ ਉਵਰਡੋਜ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਦੋਵੇਂ ਭਰਾਵਾਂ ਦੀ ਪਛਾਣ ਕੋਨੀ ਤੇ ਗੋਪੀ ਵਜੋਂ ਹੋਈ ਐ। ਲੋਕਾਂ ਦੇ ਦੱਸਣ ਮੁਤਾਬਕ ਦੋਵੇਂ ਭਰਾਵਾਂ ਨੂੰ ਨੇੜਲੇ ਪਿੰਡ ਤੋਂ ਕੋਈ ਵਿਅਕਤੀ ਨਸ਼ਾ ਦੇ ਕੇ ਗਿਆ ਸੀ, ਜਿਸ ਦੇ ਸੇਵਨ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਸਰਕਾਰ ਖਿਲਾਫ ਨਰਾਜਗੀ ਜਾਹਰ ਕਰਦਿਆਂ ਕਿਹਾ ਕਿ ਭਾਵੇਂ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਐ ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁੱਝ ਹੋਰ ਹੀ ਐ। ਲੋਕਾਂ ਦਾ ਕਹਿਣਾ ਐ ਕਿ ਜ਼ਮੀਨੀ ਪੱਧਰ ਤੇ ਨਸਾਂ ਘਰ ਘਰ ਵਿੱਚ ਸਪਲਾਈ ਹੋ ਰਿਹਾ ਜਿਸ ਨਾਲ ਹਰ ਰੋਜ਼ ਨੌਜਵਾਨ ਨਸੇ ਦੀ ਭੇਟ ਚੜ ਰਹੇ ਨੇ।
ਉਨ੍ਹਾਂ ਕਿਹਾ ਕਿ ਪੁਲਿਸ ਜੇਕਰ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਫੜਦੀ ਵੀ ਹੈ ਤਾਂ ਬਾਅਦ ਵਿੱਚ ਪੈਸੈ ਲੈ ਕੇ ਛੱਡ ਦਿੱਤਾ ਜਾਂਦਾ ਹੈ। ਪਰਿਵਾਰ ਮੈਬਰ ਤੇ ਮੋਹਤਬਰ ਵਿਅਕਤੀਆਂ ਨੇ ਸਰਕਾਰ ਨੂੰ ਨਸ਼ਿਆਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਐ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਜਾਣ ਤੋਂ ਰੋਕਿਆ ਜਾ ਸਕੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਅਧਿਕਾਰੀ ਨੇ ਘਟਨਾ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਭਰੋਸਾ ਦਿੱਤਾ ਐ।