ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਬਿਆਨ; ਪ੍ਰਧਾਨ ਅਮਨ ਅਰੋੜਾ ਵੱਲੋਂ ਪ੍ਰਧਾਨ ਮੰਤਰੀ ਆਮਦ ਦਾ ਸਵਾਗਤ; ਪੰਜਾਬੀਆਂ ਦੀ ਦਰਿਆਦਿਲੀ ਦਾ ਮੁੱਲ ਪਾਉਣ ਦਿੱਤੀ ਨਸੀਹਤ

0
3

ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਦੀ ਸੰਭਾਵਿਤ ਪੰਜਾਬ ਫੇਰੀ ਦਾ ਸਵਾਗਤ ਕੀਤਾ ਐ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਘਰ ਆਉਣ ਵਾਲਿਆਂ ਨੂੰ ਮਾਣ-ਸਤਿਕਾਰ ਦੇਣਾ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਐ, ਜਿਸ ਦੇ ਚਲਦਿਆਂ ਤਿੰਨ ਕਰੋੜ ਪੰਜਾਬੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਉਨ੍ਹਾਂ ਦੇ ਸਵਾਗਤ ਲਈ ਤਿਆਰ ਨੇ ਅਤੇ ਸਾਨੂੰ ਉਮੀਦ ਐ ਕਿ ਪ੍ਰਧਾਨ ਮੰਤਰੀ ਵੀ ਆਪਣੀ ਫੇਰੀ ਦੌਰਾਨ ਪੰਜਾਬੀਆਂ ਦੀ ਦਰਿਆਦਿਲੀ ਦਾ ਮੁੱਲ ਪਾਉਣਗੇ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਨੇ ਅਜੇ ਤੱਕ ਪੰਜਾਬ ਦੇ ਹੜ੍ਹਾਂ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਪਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਚੰਗਾ ਹੋਣ ਦੀ ਆਸ ਐ।
ਉਨ੍ਹਾਂ ਕਿਹਾ ਕਿ ਕੇਂਦਰ ਦੇ ਜੀਐਸਟੀ ਬਾਰੇ ਫੈਸਲਿਆਂ ਨਾਲ ਪੰਜਾਬ ਨੂੰ ਪਹਿਲਾਂ ਹੀ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਐ। ਕੇਂਦਰ ਸਰਕਾਰ ਦੇ ਵੱਖ ਵੱਖ ਸਮੇਂ ਰੋਕੇ ਪੰਜਾਬ ਦੇ ਪੈਸੇ ਤੇ ਹੜ੍ਹਾਂ ਨਾਲ ਹੁਣ ਤਕ 60 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਿਆ ਐ, ਇਸ ਲਈ ਜੇਕਰ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਨੇ ਤਾਂ ਉਨ੍ਹਾਂ ਨੂੰ ਪੰਜਾਬ ਲਈ 60 ਹਜ਼ਾਰ ਕਰੋੜ ਪੈਕੇਜ ਦੇਣਾ ਚਾਹੀਦਾ ਐ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਹੱਥ ਅੱਡਣ ਦੀ ਆਦਤ ਨਹੀਂ ਐ ਅਤੇ ਪ੍ਰਧਾਨ ਮੰਤਰੀ ਨੂੰ ਘੱਟੋਂ ਘੱਟ ਜਿੰਨਾ ਨੁਕਸਾਨ ਉਨ੍ਹਾਂ ਦੇ ਫੈਸਲਿਆਂ ਕਾਰਨ ਹੋਇਆ ਐ, ਉਸ ਦੀ ਭਰਪਾਈ ਤਾਂ ਕਰਨੀ ਬਣਦੀ ਐ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਫਸਲਾਂ ਤੇ ਪਸ਼ੂ ਧੰਨ ਦਾ ਕਰੋੜਾ ਰੁਪਏ ਦਾ ਨੁਕਸਾਨ ਹੋ ਚੁੱਕਿਆ ਐ। ਹਜ਼ਾਰਾਂ ਘਰ ਤਬਾਹ ਹੋ ਚੁੱਕੇ ਨੇ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਨੂੰ 20 ਹਜ਼ਾਰ ਕਰੋੜ ਰੁਪਏ ਰਿਲੀਫ ਫੰਡ ਲਈ ਦੇਣੇ ਚਾਹੀਦੀ ਨੇ।
ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਤੇ ਅਫਸਰਾਂ ਦੀਆਂ ਟੀਮਾਂ ਪਹਿਲਾਂ ਹੀ ਪੰਜਾਬ ਦੌਰਾ ਕਰ ਚੁੱਕੀਆਂ ਨੇ ਪਰ ਅਜੇ ਤਕ ਪੰਜਾਬ ਨੂੰ ਦਿੱਤਾ ਕੁੱਝ ਨਹੀਂ ਐ। ਇਸ ਲਈ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਐ ਕਿ ਜੇਕਰ ਉਹ ਪੰਜਾਬ ਆ ਰਹੀ ਰਹੇ ਨੇ ਤਾਂ ਉਨ੍ਹਾਂ ਨੂੰ ਪੰਜਾਬ ਦਾ ਬਣਦਾ ਹੱਕ ਦੇਣ ਦਾ ਐਲਾਨ ਵੀ ਮੌਕੇ ਤੇ ਹੀ ਕਰ ਕੇ ਜਾਣਾ ਚਾਹੀਦਾ ਐ।

LEAVE A REPLY

Please enter your comment!
Please enter your name here