ਸਮਰਾਲਾ ਪੁਲਿਸ ਨੇ ਪੂਰੇ ਸੜਕ ’ਚ ਪਏ ਟੋਏ; ਲੋਕਾਂ ਨੇ ਪੁਲਿਸ ਦੇ ਉਪਰਾਲੇ ਦੀ ਕੀਤੀ ਸ਼ਲਾਘਾ

0
24

ਸਮਰਾਲਾ ਪੁਲਿਸ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਨਾਲ ਨਾਲ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ।  ਇਸੇ ਤਹਿਤ ਪੁਲਿਸ ਨੇ ਮਾਛੀਵਾੜਾ ਸਾਹਿਬ ਰੋਡ ਤੇ ਮੀਂਹ ਕਾਰਨ ਪਏ ਟੋਇਆ ਨੂੰ ਭਰਨ ਦੀ ਸੇਵਾ ਕੀਤਾ ਰਹੀ ਐ। ਜਾਣਕਾਰੀ ਅਨੁਸਾਰ ਸਮਰਾਲਾ ਦੇ ਮੇਨ ਚੌਂਕ ਨੇੜੇ ਮਾਛੀਵਾੜਾ ਸਾਹਿਬ ਰੋਡ ’ਤੇ ਮੀਂਹ ਕਾਰਨ ਖੱਡੇ ਪੈ ਗਏ ਸੀ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਰਸਾਤੀ ਮੌਸਮ ਹੋਣ ਕਾਰਨ ਇੱਥੇ ਲੁੱਕ-ਬਜਰੀ ਦੀ ਵਰਤੋਂ ਨਹੀਂ ਸੀ ਹੋ ਸਕਦੀ, ਜਿਸ ਦੇ ਚਲਦਿਆਂ ਪੁਲਿਸ ਨੇ ਮਿੱਟੀ ਪਾ ਕੇ ਟੋਇਆ ਨੂੰ ਅਰਜ਼ੀ ਤੌਰ ਤੇ ਭਰ ਦਿੱਤਾ ਐ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਐ।
ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਮਾਨਯੋਗ ਐਸ. ਐਸ. ਪੀ. ਸਾਹਿਬ ਡਾ. ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿਛਲੇ ਦਿਨੀਂ ਭਾਰੀ ਬਾਰਸ਼ ਕਾਰਨ ਜੋ ਟੋਏ ਪੈ ਚੁੱਕੇ ਹਨ, ਜਿਨ੍ਹਾਂ ਕਾਰਨ ਕੋਈ ਹਾਦਸਾ ਵਾਪਰ ਸਕਦੇ ਸਨ ਜਾਂ ਕਿਸੇ ਵਿਅਕਤੀ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ, ਤੋਂ ਬਚਾਅ ਲਈ ਇਨ੍ਹਾਂ ਟੋਇਆ ਨੂੰ ਭਰਿਆ ਜਾਵੇ ਤਾਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਜਦੀਕੀ ਇੱਟਾਂ ਦੇ ਭੱਠਿਆਂ ਤੋਂ ਮਿੱਟੀ ਲਿਆ ਕੇ ਇਨ੍ਹਾਂ ਟੋਇਆ ਨੂੰ ਭਰਿਆ ਗਿਆ ਹੈ। ਇਨ੍ਹਾਂ ਟੋਇਆ ਨੂੰ ਭਰਨ ਨਾਲ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੇ ਰਾਹਤ ਮਹਿਸੂਸ ਕੀਤੀ ਹੈ ਅਤੇ ਸਥਾਨਕ ਪੁਲਿਸ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਐ।

LEAVE A REPLY

Please enter your comment!
Please enter your name here