ਪੰਜਾਬ ਲੰਬੀ ’ਚ ਲੰਘਦੀ ਸਰਹੰਦ ਫੀਡਰ ‘ਚ ਵਧਿਆ ਪਾਣੀ ਦਾ ਪੱਧਰ; ਨਹਿਰ ਦੇ ਕੰਢਿਆਂ ‘ਚੋਂ ਬਾਹਰ ਨਿਕਲ ਰਿਹਾ ਪਾਣੀ; ਲੋਕਾਂ ਨੇ ਸੰਭਾਲਿਆ ਮੋਰਚਾ By admin - September 7, 2025 0 20 Facebook Twitter Pinterest WhatsApp ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹਾਂ ਕਾਰਨ ਜਿੱਥੇ ਹੜ੍ਹਾਂ ਦਾ ਪਰਕੋਪ ਜਾਰੀ ਐ, ਉੱਥੇ ਹੀ ਦਰਿਆਵਾਂ ਵਿਚ ਨਦੀਆਂ ਵਿਚ ਵੱਧ ਰਹੇ ਪਾਣੀ ਦੇ ਵਹਾਅ ਨੇ ਲੋਕਾਂ ਨੂੰ ਚਿੰਤਾ ਵਿਚ ਪਾਇਆ ਹੋਇਆ ਐ। ਕੁੱਝ ਅਜਿਹੇ ਹੀ ਹਾਲਾਤ ਮੁਕਤਸਰ ਸਾਹਿਬ ਅਧੀਨ ਆਉਂਦੇ ਹਲਕਾ ਲੰਬੀ ਦੇ ਪਿੰਡ ਬਾਹੂਆਣਾ ਨੇੜੇ ਬਣੇ ਹੋਏ ਨੇ। ਇੱਥੇ ਸਰਹੰਦ ਫੀਡਰ ਪਾਣੀ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਐ, ਜਿਸ ਦੇ ਚਲਦਿਆਂ ਪਾਣੀ ਨਹਿਰ ਦੇ ਕਿਨਾਰਿਆਂ ਵਿਚੋਂ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਐ। ਉਧਰ ਹੜ੍ਹਾਂ ਦੀ ਮਾਰ ਤੋਂ ਡਰੇ ਲੋਕਾਂ ਨੇ ਨਹਿਰ ਦੇ ਨਿਰਾਰਿਆਂ ਤੇ ਮੋਰਚਾ ਸੰਭਾਵ ਲਿਆ ਐ ਅਤੇ ਮਿੱਟੀ ਦੇ ਥੈਲੇ ਭਰ ਕੇ ਕਮਜੋਰ ਥਾਵਾਂ ਤੇ ਲਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਐ। ਲੋਕਾਂ ਨੇ ਨਹਿਰੀ ਵਿਭਾਗ ਤੋਂ ਨਹਿਰ ਵਿਚ ਪਾਣੀ ਦਾ ਪੱਧਰ ਘਟਾਉਣ ਦੀ ਮੰਗ ਕੀਤੀ ਤਾਂ ਜੋ ਕਿਨਾਰੇ ਟੁੱਟਣ ਦਾ ਖਤਰਾ ਟਾਲਿਆ ਜਾ ਸਕੇ। ਪਿੰਡ ਬਾਹੂਆਣਾ ਦੇ ਸਰਪੰਚ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਨਹਿਰੀ ਵਿਭਾਗ ਦੇ ਐਸਡੀਓ ਜੇਈ ਨੂੰ ਸੂਚਿਤ ਕੀਤਾ ਪਰ ਦੋ ਘੰਟਿਆਂ ਦੀ ਉਡੀਕ ਬਾਅਦ ਵੀ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਕੇਵਲ ਬੇਲਦਾਰ ਹੀ ਮੌਕੇ ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਤਕ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਸ ਹਿਸਾਬ ਨਾਲ ਨਹਿਰ ਅੰਦਰ ਪਾਣੀ ਚੱਲ ਰਿਹਾ ਐ, ਉਸ ਨਾਲ ਕਦੇ ਵੀ ਨੁਕਸਾਨ ਹੋ ਸਕਦਾ ਐ। ਉਧਰ ਬੇਲਦਾਰ ਰਾਜ ਕੁਮਾਰ ਨੇ ਮੰਨਿਆ ਕਿ ਮੋਘਾ ਅਤੇ ਇਲਾਕਾ ਨੀਵਾਂ ਹੋਣ ਕਰਨ ਨਹਿਰ ਅੰਦਰ ਪਾਣੀ ਜ਼ਿਆਦਾ ਆ ਗਿਆ ਐ। ਉਨ੍ਹਾਂ ਕਿਹਾ ਕਿ ਪਿੱਛੋਂ ਪਾਣੀ ਘਟਾ ਦਿੱਤਾ ਗਿਆ ਐ, ਜਿਸ ਕਰ ਕੇ ਬਹੁਤ ਛੇਤੀ ਪਾਣੀ ਦੀ ਪੱਧਰ ਨੀਵਾਂ ਹੋ ਜਾਵੇਗਾ ਅਤੇ ਪਾਣੀ ਓਵਰਫਲੋਅ ਹੋਣਾ ਬੰਦ ਹੋ ਜਾਵੇਗਾ।