ਪੰਜਾਬ ਜਲੰਧਰ ਅਦਾਲਤ ’ਚ ਵਿਧਾਇਕ ਅਰੋੜਾ ਦੀ ਪੇਸ਼ੀ; ਅਦਾਲਤ ਨੇ ਤਿੰਨ ਦਿਨ ਦੇ ਰਿਮਾਂਡ ’ਤੇ ਭੇਜਿਆ By admin - September 7, 2025 0 23 Facebook Twitter Pinterest WhatsApp ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ। ਉਹ ਜਬਰ ਵਸੂਲੀ ਦੀ ਮਾਮਲੇ ਵਿਚ ਰਿਮਾਂਡ ਤੇ ਚੱਲ ਰਹੇ ਨੇ। ਉਨ੍ਹਾਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 3 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਐ। ਪੁਲਿਸ ਨੇ ਦੁਬਾਰਾ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪੁਲਿਸ ਨੇ ਦਲੀਲ ਦਿੱਤੀ ਕਿ ਇੱਕ ਹੋਰ ਲਾਟਰੀ ਵਿਕਰੇਤਾਂ ਦੀ ਸ਼ਿਕਾਇਤ ਮਿਲੀ ਹੈ, ਜਿਸ ਤੋਂ ਵਿਧਾਇਕ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਵਸੂਲਦਾ ਸੀ। ਜਿਸ ਦੀ ਪੁੱਛਗਿੱਛ ਲਈ ਹੋਰ ਰਿਮਾਂਡ ਦੀ ਲੋੜ ਐ। ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਧਾਇਕ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਐ।