ਅਬੋਹਰ ਪੁਲਿਸ ਨੇ ਰੁਕਵਾਇਆ ਨਾਬਾਲਿਗ ਲੜਕੀ ਦਾ ਵਿਆਹ; 42 ਸਾਲਾਂ ਸਖਸ਼ ਨਾਲ ਹੋ ਰਹੀ ਸੀ 15 ਸਾਲਾ ਕੁੜੀ ਦੀ ਮੰਗਣੀ

0
20

ਅਬੋਹਰ ਦੀ ਜੰਮੂ ਬਸਤੀ ਇਲਾਕੇ ਵਿੱਚ ਇੱਕ ਨਾਬਾਲਿਗ ਲੜਕੀ ਦੀ ਮੰਗਣੀ ਇਕ ਅਧੇੜ ਉਮਰ ਦੇ ਸਖਸ਼ ਨਾਲ ਕਰਨ ਦੀ ਖਬਰ ਸਾਹਮਣੇ ਆਈ ਐ। ਸਮਾਜ ਸੇਵੀਆਂ ਦੀ ਇਤਲਾਹ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮੰਗਣੀ ਰਕਵਾ ਦਿੱਤੀ ਐ। ਲੜਕੀ ਦੀ ਉਮਰ ਮਹਿਜ 15 ਸਾਲ ਜਦਕਿ ਸਖਸ਼ ਦੀ ਉਮਰ 42 ਸਾਲ ਦੇ ਕਰੀਬ ਦੱਸੀ ਜਾ ਰਹੀ ਐ। ਸਮਾਜ ਸੇਵੀ ਗਗਨ ਚੁੱਘ ਨੇ ਇਸ ਦੀ ਜਾਣਕਾਰੀ ਫਾਜਿਲਕਾ ਦੇ ਬਾਲ ਵਿਕਾਸ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੰਗਣੀ ਦੀ ਪ੍ਰਕਿਰਿਆ ਰੋਕ ਦਿੱਤੀ ਐ। ਪੁਲਿਸ ਨੇ ਵਿਆਹ ਕਰਵਾਉਣ ਵਾਲੇ ਸਖਸ਼ ਅਤੇ ਕੁੜੀ ਦੇ ਪਰਿਵਾਰ ਨੂੰ ਥਾਣੇ ਲਿਜਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕਾਨੂੰਨੀ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਮਾਜ ਸੇਵੀ ਗਗਨ ਚੁੱਘ ਨੇ ਦੱਸਿਆ ਕਿ ਨਾਬਾਲਗ ਉਮਰ ਵਿੱਚ ਕੁੜੀਆਂ ਦੇ ਵਿਆਹ ਜਾਂ ਮੰਗਣੀ ਕਰਨਾ ਗੈਰ ਕਾਨੂੰਨੀ ਐ, ਇਸ ਲਈ ਸਮਾਜ ਵਿਚੋਂ ਇਸ ਬੁਰਾਈ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਐ।  ਉਹਨਾਂ ਕਿਹਾ ਕਿ ਇਹ ਕਾਨੂੰਨੀ ਉਲੰਘਣਾ ਦੇ ਨਾਲ ਨਾਲ ਬੱਚੀਆਂ ਦੇ ਭਵਿੱਖ ਨਾਲ ਖੇਡਣ ਦੇ ਬਰਾਬਰ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ‘ਤੇ ਤੁਰੰਤ ਸੂਚਿਤ ਕਰਨ, ਤਾਂ ਜੋ ਕਿਸੇ ਵੀ ਬੱਚੀ ਦਾ ਭਵਿੱਖ ਖ਼ਰਾਬ ਨਾ ਹੋਵੇ। ਇਸ ਕਾਰਵਾਈ ਨਾਲ ਨਾ ਸਿਰਫ਼ ਇੱਕ ਨਾਬਾਲਗ ਕੁੜੀ ਨੂੰ ਗਲਤ ਫ਼ੈਸਲੇ ਤੋਂ ਬਚਾਇਆ ਗਿਆ ਹੈ, ਸਗੋਂ ਹੋਰ ਲੋਕਾਂ ਲਈ ਵੀ ਚੇਤਾਵਨੀ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਐ।

LEAVE A REPLY

Please enter your comment!
Please enter your name here