ਪੰਜਾਬ ਦੀਨਾਨਗਰ ਪੁਲਿਸ ਵੱਲੋਂ ਨਸ਼ੇ ਤੇ ਡਰੱਗ ਮਨੀ ਸਮੇਤ ਇਕ ਕਾਬੂ; 262 ਗਰਾਮ ਹੈਰੋਇਨ ਤੇ 1.5 ਲੱਖ ਡਰੱਗ ਮਨੀ ਬਰਾਮਦ By admin - September 7, 2025 0 4 Facebook Twitter Pinterest WhatsApp ਦੀਨਾਨਗਰ ਪੁਲਿਸ ਨੇ 262 ਗ੍ਰਾਮ ਹੈਰੋਇਨ ਸਮੇਤ ਇੱਕ ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਪੁਲਿਸ ਮੁਲਾਜ਼ਮ ਨੂੰ ਕੀਤਾ ਗ੍ਰਿਫਤਾਰ। ਅਭੇਜਿੱਤ ਨਾਮ ਦਾ ਇਹ ਮੁਲਾਜਮ ਨਸ਼ਾ ਕਰਨ ਦਾ ਆਦੀ ਸੀ ਅਤੇ ਇਸ ਵਕਤ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਤੈਨਾਤ ਸੀ। ਉਹ ਬੀਤੇ ਦਿਨ ਡਿਊਟੀ ਤੋਂ ਬਹਾਨਾ ਮਾਰ ਕੇ ਗੁੱਜਰ ਦੇ ਨਾਲ ਗਿਆ ਸੀ। ਪੁਲਿਸ ਨੇ ਰਸਤੇ ਵਿੱਚ ਦੋਨਾਂ ਨੂੰ ਗੱਡੀ ਸਮੇਤ ਕੀਤਾ ਗ੍ਰਿਫਤਾਰ ਕੀਤਾ ਐ। ਪੁਲਿਸ ਵੱਲੋਂ ਮੁਲਜਮਾਂ ਤੋਂ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ। ਡੀ.ਐਸ.ਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਪਿੰਡ ਬਰਿਆਰ ਲਾਗੇ ਨਾਕਾਬੰਦੀ ਦੌਰਾਨ ਇੱਕ ਸਵਿਫ਼ਟ ਕਾਰ ਚੋਂ ਦੋ ਤਸਕਰਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਨਾਂ ਕੋਲੋਂ 262 ਗ੍ਰਾਮ ਹੈਰੋਇਨ ਅਤੇ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਪੁੱਛਗਿਸ ਜਾਰੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੋਸੀਆਂ ਦੀ ਪਹਿਚਾਣ ਅਭੀਜੀਤ ਕੁਮਾਰ ਪੁੱਤਰ ਅਸ਼ਵਣੀ ਕੁਮਾਰ ਵਾਸੀ ਪੱਖਰੀ ਜੰਡਿਆਲ ਥਾਣਾ ਨਰੋਟ ਪਠਾਨਕੋਟ ਅਤੇ ਆਸਮਦੀਨ ਪੁੱਤਰ ਮੁਰੀਦਦੀਨ ਵਾਸੀ ਪੰਡੋਰੀ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਵਜੋਂ ਹੋਈ ਹੈ। ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।