ਪੰਜਾਬ ਅੰਮ੍ਰਿਤਸਰ ’ਚ ਸਾਬਕਾ ਕਾਂਗਰਸੀ ਸਰਪੰਚ ’ਤੇ ਪਰਚਾ; ਪਰਿਵਾਰ ਨੇ ਸੱਤਾਧਾਰੀ ਧਿਰ ’ਤੇ ਲਾਏ ਧੱਕੇ ਦੇ ਇਲਜ਼ਾਮ By admin - September 6, 2025 0 6 Facebook Twitter Pinterest WhatsApp ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਨਾਜੋਵਾਲੀ ਦੇ ਸਾਬਕਾ ਕਾਂਗਰਸੀ ਸਰਪੰਚ ’ਤੇ ਪੁਲਿਸ ਕਾਰਵਾਈ ਦਾ ਮੁੱਦਾ ਗਰਮਾ ਗਿਆ ਐ। ਸਾਬਕਾ ਸਰਪੰਚ ਦੇ ਪਰਿਵਾਰ ਨੇ ਪਰਚਾ ਦਰਜ ਕਰਵਾਉਣ ਵਾਲੇ ਮੌਜੂਦਾ ਸਰਪੰਚ ਤੇ ਰੰਜ਼ਿਸ਼ ਤਹਿਤ ਪਰਚਾ ਦਰਜ ਕਰਵਾਉਣ ਦੇ ਲਾਏ ਨੇ। ਉਨ੍ਹਾਂ ਕਿਹਾ ਕਿ ਜਿਸ ਦੀ ਘਟਨਾ ਨੂੰ ਅਧਾਰ ਬਣਾ ਕੇ 307 ਦਾ ਪਰਚਾ ਦਰਜ ਕੀਤਾ ਐ, ਉਸ ਵੇਲੇ ਉਨ੍ਹਾਂ ਦਾ ਸਾਰਾ ਪਰਿਵਾਰ ਆਪਣੇ ਘਰ ਅੰਦਰ ਮੌਜੂਦ ਸੀ, ਜਿਸ ਦੀ ਵੀਡੀਓ ਵੀ ਉਨ੍ਹਾਂ ਕੋਲ ਮੌਜੂਦ ਐ। ਉਨ੍ਹਾਂ ਕਿਹਾ ਕਿ ਇਹ ਪਰਚਾ ਸਿਆਸੀ ਬਦਲਾਖੋਰੀ ਤਹਿਤ ਦਰਜ ਹੋਇਆ ਐ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਐ।