ਪੰਜਾਬ ਵਿਧਾਇਕ ਕੁਲਦੀਪ ਧਾਲੀਵਾਲ ਦਾ ਕੇਂਦਰ ਸਰਕਾਰ ਵੱਲ ਨਿਸ਼ਾਨਾ; ਖੇਤੀਬਾੜੀ ਮੰਤਰੀ ਦੇ ਮਾਇਨਿੰਗ ਬਾਰੇ ਬਿਆਨ ’ਤੇ ਚੁੱਕੇ ਸਵਾਲ By admin - September 6, 2025 0 4 Facebook Twitter Pinterest WhatsApp ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਜਾਇਜ਼ ਮਾਇਨਿੰਗ ਬਾਰੇ ਦਿੱਤੇ ਬਿਆਨ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਐ। ਇਸ ਬਾਰੇ ਮੀਡੀਆ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦਾ ਸਾਰਾ ਕੰਟਰੋਲ ਬੀਐਸਐਫ ਤੇ ਆਰਮੀ ਦੇ ਅਧੀਨ ਐ, ਇਸ ਦੇ ਬਾਵਜੂਦ ਜੇਕਰ ਨਾਜਾਇਜ ਮਾਇਨਿੰਗ ਹੋਈ ਐ ਤਾਂ ਉਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਐ। ਉਨ੍ਹਾਂ ਕਿਹਾ ਕਿ ਉਹ ਰਾਵੀ ਦਰਿਆ ਦੀ ਸਫਾਈ ਦੀ ਇਜ਼ਾਜਤ ਲਈ ਕੇਂਦਰ ਤਕ ਪਹੁੰਚ ਕਰਦੇ ਰਹੇ ਨੇ ਪਰ ਉਨ੍ਹਾਂ ਨੇ ਇਜਾਜਤ ਨਹੀਂ ਦਿੱਤੀ ਪਰ ਹੁਣ ਹੜ੍ਹਾਂ ਦੀ ਜ਼ਿੰਮੇਵਾਰੀ ਨਾਜਾਇਜ਼ ਮਾਇਨਿੰਗ ਸਿਰ ਸੁੱਟ ਕੇ ਕੇਂਦਰ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਐ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦਾ ਬਿਆਨ ਗੈਰ-ਜਿੰਮੇਵਾਰਾਨਾ ਤੇ ਨਿੰਦਣਯੋਗ ਐ।