ਪੰਜਾਬ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਪੱਗ ’ਤੇ ਪਾਬੰਦੀ ਦਾ ਮਾਮਲਾ; ਬੈਲਜੀਅਮ ਦੀ ਸੰਗਤ ਨੇ ਲਿਖਿਆ ਪੱਤਰ; ਸਕੂਲਾਂ ’ਚ ਸਿੱਖ ਬੱਚਿਆਂ ਨੂੰ ਦਸਤਾਰ ਬੰਨ੍ਹਣ ਤੋਂ ਰੋਕਣ ਦਾ ਮਾਮਲਾ By admin - September 6, 2025 0 3 Facebook Twitter Pinterest WhatsApp ਬੈਲਜੀਅਮ ਦੇ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਦਸਤਾਰ ਪਾਉਣ ਤੋਂ ਰੋਕਣ ਦਾ ਮਾਮਲਾ ਪਹੁੰਚਿਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਐ। ਬੈਲਜੀਅਮ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਮੰਗ ਪੱਤਰ ਭੇਜ ਕੇ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਐ। ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਸੌਂਪ ਕੇ ਬੈਲਜੀਅਮ ਦੇ ਸਿੱਖਾਂ ਦੇ ਇਸ ਮਸਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਐ। ਬੈਲਜੀਅਮ ਦੇ ਨਵੇਂ ਕਾਨੂੰਨ ਅਨੁਸਾਰ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਦਸਤਾਰ ਪਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਜਾ ਰਹੀ ਐ, ਜਿਸ ਨੂੰ ਲੈ ਕੇ ਬੈਲਜੀਅਮ ਦੀ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਐ।