ਪੰਜਾਬ ਮਲੋਟ ’ਚ ਕਲਯੁੱਗੀ ਪਿਉ ਵੱਲੋਂ ਨਾਬਾਲਿਗ ਧੀ ਨਾਲ ਜਬਰ ਜਨਾਹ; ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਸਖਤ ਕਾਰਵਾਈ ਦੀ ਕੀਤੀ ਮੰਗ By admin - September 6, 2025 0 6 Facebook Twitter Pinterest WhatsApp ਮਲੋਟ ਵਿਚ ਇਕ ਕਲਯੁੱਗੀ ਪਿਉ ਵੱਲੋਂ ਆਪਣੀ ਨਾਬਾਲਿਗ ਮੰਦਬੁੱਧੀ ਧੀ ਨੂੰ ਹਵਸ਼ ਦਾ ਸ਼ਿਕਾਰ ਬਣਾਉਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮੁਲਜਮ ਇਕ ਪਰਵਾਸੀ ਵਿਅਕਤੀ ਐ, ਜਿਸ ਦੇ ਚਾਰ ਬੱਚੇ ਨੇ ਅਤੇ ਪਤਨੀ ਦੀ ਮੌਤ ਹੋ ਚੁੱਕੀ ਐ। ਇਕੱਠਾ ਹੋਏ ਮੁਹੱਲਾ ਵਾਸੀਆਂ ਨੇ ਮੁਲਜਮ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੀੜਤਾ ਨੂੰ ਸਿਵਲ ਹਸਪਤਾਪ ਵਿਚ ਭਰਤੀ ਕਰਵਾਇਆ ਗਿਆ ਐ। ਲੋਕਾਂ ਦਾ ਇਲਜਾਮ ਐ ਕਿ ਇਹ ਵਿਅਕਤੀ ਸ਼ਰਾਬ ਪੀਣ ਦਾ ਆਦੀ ਐ। ਪਹਿਲਾਂ ਉਹ ਆਪਣੀ ਪਤਨੀ ਤੇ ਤਸ਼ੱਦਦ ਕਰਦਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਆਪਣੀ 13 ਸਾਲਾ ਮਦਬੁੱਧੀ ਧੀ ਨਾਲ ਗਲਤ ਕੰਮ ਕੀਤਾ ਐ। ਉਨ੍ਹਾਂ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਪੀੜਤ ਬੱਚੀ ਨੂੰ ਹਸਪਤਾਲ ਵਿਚ ਦਾਖਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।