ਪੰਜਾਬ ਫਤਿਹਗੜ੍ਹ ਚੂੜੀਆਂ ’ਚ ਬੱਸ ਤੇ ਟਰੈਕਟਰ ਟਰਾਲੀ ਵਿਚਾਲੇ ਟੱਕਰ; ਦੋਵੇਂ ਵਾਹਨਾਂ ‘ਚ ਫਸਣ ਕਾਰਨ ਮੋਟਰ ਸਾਈਕਲ ਸਵਾਰ ਜ਼ਖਮੀ By admin - September 6, 2025 0 6 Facebook Twitter Pinterest WhatsApp ਬਟਾਲਾ ਤੋਂ ਫਤਿਹਗੜ ਚੂੜੀਆਂ ਵਿਖੇ ਪੰਜਾਬ ਰੋਡਵੇਜ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਐ। ਇਨ੍ਹਾਂ ਦੋਵਾਂ ਵਾਹਨਾਂ ਵਿਚਾਲੇ ਫਸਣ ਕਾਰਨ ਇਕ ਮੋਟਰ ਸਾਈਕਲ ਜ਼ਖਮੀ ਹੋ ਗਿਆ ਜਦਕਿ ਬੱਸ ਦੀਆਂ ਸਵਾਰੀਆਂ ਅਤੇ ਟਰੈਕਟਰ-ਟਰਾਲੀ ਚਾਲਕ ਦਾ ਬਚਾਅ ਹੋ ਗਿਆ ਐ। ਪ੍ਰਤੱਖਦਰਸ਼ੀਆਂ ਮੁਤਾਬਕ ਇਹ ਹਾਦਸਾ ਬੱਸ ਦੀ ਰਫਤਾਰ ਜ਼ਿਆਦਾ ਤੇਜ਼ ਹੋਣ ਕਾਰਨ ਵਾਪਰਿਆ ਐ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਫਤਹਿਗੜ੍ਹ ਚੂੜੀਆਂ ਦੇ ਪਿੰਡ ਮੰਜਿਆਂਵਾਲੀ ਦਾ ਦੱਸਿਆ ਜਾ ਰਿਹਾ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਐਸਆਈ ਬਲਜੀਤ ਸਿੰਘ ਨੇ ਹਾਦਸਾ ਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।