ਸੰਗਰੂਰ ’ਚ ਹੜ੍ਹ ਪੀੜਤਾਂ ਨੂੰ ਸੁਖਬੀਰ ਬਾਦਲ ਦੀ ਸਹਾਇਤਾ; ਇਕ ਲੱਖ ਨਕਦੀ ਤੇ 2000 ਲੀਟਰ ਡੀਜ਼ਲ ਦੇਣ ਦਾ ਐਲਾਨ

0
3

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰ ਕੇ ਪੀੜਤਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਐ। ਇਸੇ ਤਹਿਤ ਅੱਜ ਉਹ ਸੰਗਰੂਰ ਦੇ ਮੂਨਕ ਇਲਾਕੇ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਤਕਲੀਫਾਂ ਸੁਣੀਆ ਅਤੇ ਪੀੜਤਾਂ ਨੂੰ ਇਕ ਲੱਖ ਨਕਦੀ ਅਤੇ 2000 ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਖਿਲਾਫ ਕੁਝ ਨਹੀਂ ਬੋਲਣਾ ਅਤੇ ਉਹ ਕੇਵਲ ਪ੍ਰਭਾਵਿਤ ਲੋਕਾਂ ਨੂੰ ਮਦਦ ਦੇਣ ਲਈ ਹੀ ਪਹੁੰਚੇ ਹਨ। ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਇਸ ਘੱਗਰ ਨੂੰ ਕੰਕਰੀਟ ਦਾ ਪੱਕਾ ਬਣਾ ਕੇ ਦਿੱਤਾ ਜਾਵੇਗਾ।
ਦੱਸ ਦਈਏ ਕਿ ਮੂਨਕ ਖਨੋਰੀ ਘੱਗਰ ਦਰਿਆ ਦਾ ਲੈਵਲ ਹੁਣ 750 ਉੱਤੇ ਹੈ ਜਦ ਕਿ ਖ਼ਤਰੇ ਦਾ ਨਿਸ਼ਾਨ 748 ਤੇ ਸੀ। ਪਾਣੀ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਵੱਧ ਵਗਣ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਐ। ਦੱਸ ਦਈਏ ਕਿ ਸੁਖਬੀਰ ਬਾਦਲ ਇਸ ਤੋਂ ਪਹਿਲਾਂ ਰੋਪੜ ਅਤੇ ਲੁਧਿਆਣਾ ਜਿਲ੍ਹੇ ਅੰਦਰ ਸਤਿਲੁਜ ਦਰਿਆ ਤੇ ਧੁੱਸੀ ਬੰਨ੍ਹ ਨੂੰ ਵੱਖ ਵੱਖ ਥਾਵਾਂ ਤੇ ਲੱਗੇ ਖੋਰੇ ਨੂੰ ਰੋਕਣ ਵਿਚ ਲੱਗੇ ਲੋਕਾਂ ਦੀ ਮਦਦ ਲਈ ਵੀ ਮੌਕੇ ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਵੱਖ ਵੱਖ ਥਾਵਾਂ ਤੇ ਨਕਦ ਰਾਸ਼ੀ ਤੇ ਡੀਜਲ ਦੀ ਸੇਵਾ ਕੀਤੀ ਐ।

LEAVE A REPLY

Please enter your comment!
Please enter your name here