ਹੁਸ਼ਿਆਰਪੁਰ ’ਚ ਹਾਦਸੇ ਦੌਰਾਨ 3 ਦੀ ਮੌਤ, ਦੋ ਜ਼ਖਮੀ; ਡੂੰਘੀ ਖੱਡ ’ਚ ਡਿੱਗੀ ਸਵਾਰੀਆਂ ਨਾਲ ਭਰੀ ਐਬੂਲੈਂਸ

0
4

ਹੁਸ਼ਿਆਰਪੁਰ ਦੇ ਚਿੰਤਪੂਰਨੀ ਰੋਡ ’ਤੇ ਪੈਂਦੇ ਮੰਗੂਵਾਲ ਬਾਰਡਰ ਨੇੜੇ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਹਿਮਾਚਲ ਤੋਂ ਆ ਰਹੇ ਇਕ ਐਬੂਲੈਂਸ ਬੈਕਾਬੂ ਹੋ ਕੇ ਡੂੰਘੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਐਬੂਲੈਂਸ ਵਿਚ ਡਰਾਈਵਰ ਸਮੇਤ 5 ਲੋਕ ਸਵਾਰ ਸਨ ਅਤੇ ਇਹ ਹੁਸ਼ਿਆਰਪੁਰ ਤੋਂ ਜਲੰਧਰ ਸਥਿਤ ਨਿੱਜੀ ਹਸਪਤਾਲ ਵਿਚ ਜਾ ਰਹੇ ਸਨ ਕਿ ਮੰਗੂਵਾਲ ਨੇੜੇ ਐਬੂਲੈਂਸ ਬੇਕਾਬੂ ਹੋ ਕੇ ਬੈਰੀਕਾਟ ਨਾਲ ਟਕਰਾਅ ਕੇ ਡੂੰਘੀ ਖੱਡ ਵਿਚ ਪਲਟ ਗਈ। ਇਹ ਬੈਰੀਕੇਟ ਸੜਕ ਵਿਚ ਪਏ ਖੱਡੇ ਕਰਨ ਲਗਾਏ ਹੋਏ ਸੀ। ਜ਼ਖਮੀਆਂ ਨੂੰ ਤੁਰੰਤ ਬਾਹਰ ਕੱਟ ਕੇ ਸਿਵਲ ਹਸਪਤਾਪ ਪਹੁੰਚਾਇਆ ਗਿਆ , ਜਿੱਥੇ ਡਾਕਟਰਾਂ ਨੇ ਤਿੰਨ ਨੂੰ ਮ੍ਰਿਤਕ ਐਲਾਨ ਦਿਤਾ ਜਦਕਿ ਦੋ ਦਾ ਇਲਾਜ ਚੱਲ ਰਿਹਾ ਐ।
ਮਰਨ ਵਾਲਿਆਂ ਵਿਚ ਦੋ ਜਵਾਈ ਅਤੇ ਇਕ ਸਹੁਰਾ ਸ਼ਾਮਲ ਹਨ, ਮ੍ਰਿਤਕਾ ਦੀ ਪਛਾਣ ਕਾਂਗੜਾ ਜ਼ਿਲ੍ਹੇ ਦੇ ਪਥਿਆਰ ਨਗਰੋਟਾ ਬਾਗਵਾਨ ਦੇ ਵਸਨੀਕ ਸੰਜੀਵ ਕੁਮਾਰ, ਓਮਕਾਰ ਚੰਦ ਅਤੇ ਰਮੇਸ਼ ਚੰਦ ਵਜੋਂ ਹੋਈ ਐ। ਜ਼ਖ਼ਮੀਆਂ ਚ ਐਂਬੂਲੈਂਸ ਡਰਾਈਵਰ ਬੌਬੀ ਅਤੇ ਰੇਣੂ ਨਾਮ ਦੀ ਇਕ ਔਰਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here