ਸਤਲੁਜ ਦਰਿਆ ਅੰਦਰ ਵਧਦੇ ਪਾਣੀ ਦੇ ਪੱਧਰ ਨੇ ਮੋਗਾ ਜਿਲ੍ਹੇ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਐ। ਦਰਿਆ ਕੰਢੇ ਵਸੇ ਸੰਘੇੜਾ ਪਿੰਡ ਵਿਚ ਇਸ ਦਾ ਖਾਸ ਅਸਰ ਵੇਖਣ ਨੂੰ ਮਿਲ ਰਿਹਾ ਐ। ਇਹ ਪਿੰਡ ਦਰਿਆ ਦੇ ਪਾਣੀ ਨਾਲ ਚਾਰੇ ਪਾਸੇ ਤੋਂ ਘਿਰ ਗਿਆ ਐ, ਜਿਸ ਦੇ ਚਲਦਿਆਂ ਲੋਕਾਂ ਨੂੰ ਦਰਿਆ ਕੰਢੇ ਬਣੇ ਬੰਨ੍ਹ ਤੇ ਸਰਨ ਲੈਣ ਲਈ ਮਜਬੂਰ ਹੋਣਾ ਪਿਆ। ਜਿਥੇ ਪ੍ਰਸ਼ਾਸਨ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਐ।
ਲੋਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਘਰਾਂ ਅੰਦਰ ਦਰਿਆ ਦਾ ਪਾਣੀ ਆਣ ਵੜਿਆ ਐ ਜਿਸ ਦੇ ਚਲਦਿਆਂ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਾਮਾਨ ਘਰ ਦੀਆਂ ਛੱਤਾਂ ਉਪਰ ਰੱਖ ਦਿੱਤਾ ਐ ਅਤੇ ਉਹ ਖੁਦ ਦਰਿਆ ਕੰਢੇ ਬਣੇ ਬੰਨ੍ਹ ਤੇ ਰਹਿਣ ਲਈ ਮਜਬੂਰ ਨੇ। ਲੋਕਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਹਰ ਸਾਲ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਐ, ਇਸ ਲਈ ਉਨ੍ਹਾਂ ਦੇ ਵਸੇਬੇ ਦਾ ਕਿਸੇ ਹੋਰ ਥਾਂ ਪ੍ਰਬੰਧ ਕੀਤਾ ਜਾਵੇ। ਪੀੜਤਾ ਨੇ ਹੋਏ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਐ।