ਮੋਗਾ ਟਰੈਫਿਕ ਪੁਲਿਸ ਨੇ ਹਟਾਏ ਨਾਜਾਇਜ਼ ਕਬਜ਼ੇ; ਨਿਯਮ ਤੋੜਣ ਵਾਲਿਆਂ ਦੇ ਕੱਟੇ ਚੱਲਾਨ

0
10

ਮੋਗਾ ਪੁਲਿਸ ਨੇ ਟਰੈਫਿਕ ਸਮੱਸਿਆ ਦੇ ਹੱਲ ਲਈ ਆਵਾਜਾਈ ਨਿਯਮ ਤੋੜਣ ਵਾਲਿਆਂ ਖਿਲਾਫ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਐ। ਪੁਲਿਸ ਵੱਲੋਂ ਆਵਾਜਾਈ ਨਿਯਮ ਤੋੜਣ ਵਾਲਿਆਂ ਦੇ ਚੱਲਾਨ ਕੱਟਣ ਦੇ ਨਾਲ ਨਾਲ ਗਲਤ ਥਾਂ ਪਾਰਕਿੰਗ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਐ। ਇਸ ਤੋਂ ਇਲਾਵਾ ਬਾਜਾਰ ਤੇ ਭੀੜੀਆਂ ਥਾਵਾਂ ਤੇ ਕੀਤੇ ਨਾਜਾਇਜ਼ ਕਬਜੇ ਹਟਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ। ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਕਿਹਾ ਕਿ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਲਗਾਤਾਰ ਮੇਨ ਬਾਜ਼ਾਰ ਵਿੱਚੋਂ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਹਟਵਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਈ ਰਿਕਸ਼ਾ ਅਤੇ ਬੁਲੇਟ ਦੇ ਪਟਾਕੇ ਪਾਉਣ ਵਾਲੇ ਵਿਅਕਤੀਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ।
ਟਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ ਅਤੇ ਅੱਗੇ ਵੀ ਕਿਸੇ ਨੂੰ ਵੀ ਨਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਉਥੇ ਹੀ ਉਹਨਾਂ ਨੇ ਲੋਕਾਂ ਨੂੰ ਟਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਐ।
ਉਧਰ ਬੱਸ ਚਾਲਕਾਂ ਨੇ ਪੁਲਿਸ ਸਖਤੀ ਦਾ ਵਿਰੋਧ ਕੀਤਾ ਐ। ਪ੍ਰਾਈਵੇਟ ਬੱਸ ਦੇ ਮਾਲਕ ਸ਼ੁਭ ਕਰਮਨ ਸਿੰਘ ਨੇ ਕਿਹਾ ਕਿ ਟਰੈਫਿਕ ਪੁਲਿਸ ਮੋਗਾ ਵੱਲੋਂ ਚੌਂਕ ਵਿੱਚ ਬੱਸਾਂ ਖੜਾ ਕਰਨ ਤੇ ਮਨਾਹੀ ਕੀਤੀ ਹੋਈ ਹੈ ਪ੍ਰੰਤੂ ਜਿੱਥੇ ਕਿ ਪ੍ਰਾਈਵੇਟ ਵੱਡੀਆਂ ਬੱਸਾਂ ਤਾਂ ਨਹੀਂ ਖੜਦੀਆਂ ਪ੍ਰੰਤੂ ਉਥੇ ਈ ਰਿਕਸ਼ਾ ਰੇੜੀ ਵਾਲੇ ਅਤੇ ਮਿੰਨੀ ਬੱਸਾਂ ਵਾਲੇ ਖੜੇ ਰਹਿੰਦੇ ਹਨ ਜਿੰਨਾ ਕਰਕੇ ਟਰੈਫਿਕ ਦੀ ਸਮੱਸਿਆ ਆਉਂਦੀ ਹੈ ਉਥੋਂ ਹੀ ਚੱਕੀ ਵਾਲੀ ਗਲੀ ਤੋਂ ਲੋਕ ਉਲਟ ਸਾਈਡ ਆ ਕੇ ਟਰੈਫਿਕ ਜਾਮ ਕਰਦੇ ਹਨ ਪ੍ਰੰਤੂ ਪੁਲਿਸ ਵੱਲੋਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਸਦੇ ਉਲਟ ਪ੍ਰਾਈਵੇਟ ਬੱਸਾਂ ਅਗਰ ਚੌਂਕ ਵਿੱਚ ਹੋਲੀ ਵੀ ਹੁੰਦੀਆ ਹਨ ਤਾਂ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਜਿਸ ਦੀ ਅਸੀਂ ਐਸਐਸਪੀ ਮੋਗਾ ਨੂੰ ਵੀ ਜਾਣਕਾਰੀ ਦਿੱਤੀ ਐ।

LEAVE A REPLY

Please enter your comment!
Please enter your name here