ਪੰਜਾਬ ਡੇਰਾ ਬਾਬਾ ਨਾਨਕ ਰਾਹਤ ਸਮੱਗਰੀ ਵੰਡਣ ਪਹੁੰਚੇ ਮਾਸਟਰ ਸਲੀਮ; ਪਿੰਡਾਂ ’ਚ ਘਰ ਘਰ ਜਾ ਕੇ ਪਹੁੰਚਾਈ ਰਾਹਤ ਸਮੱਗਰੀ By admin - September 5, 2025 0 11 Facebook Twitter Pinterest WhatsApp ਉੱਘੇ ਗਾਇਕ ਮਾਸਟਰ ਸਲੀਮ ਅੱਜ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਰਾਹਤ ਸਮੱਗਰੀ ਲੈ ਕੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਰੱਤਾ, ਅਬਦਾਲ, ਹਵੇਲੀਆਂ ਸਮੇਤ ਨੇੜਲੇ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਸਟਰ ਸਲੀਮ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਮਾਹੌਲ ਦੇਖ ਕੇ ਦਿਲ ਬਹੁਤ ਉਦਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਲੋਕਾਂ ਦੇ ਘਰਾਂ ਤੋਂ ਇਲਾਵਾ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਐ ਅਤੇ ਪਹੁਤ ਸਾਰੀਆਂ ਜ਼ਿੰਦਗੀਆਂ ਦਾ ਵੀ ਨੁਕਸਾਨ ਹੋਇਆ ਐ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਰਾ ਪੰਜਾਬ ਪੀੜਤਾਂ ਨਾਲ ਖੜਾ ਹੈ ਤੇ ਸਾਡੇ ਵੱਲੋਂ ਵੀ ਜੋ ਸਰਦਾ ਬਣਦਾ ਐ, ਇਸ ਮੁਹਿੰਮ ਵਿੱਚ ਮਦਦ ਲਈ ਹਿੱਸਾ ਪਾਇਆ ਜਾ ਰਿਹਾ ਹੈ ਤੇ ਇਹ ਸਿਲਸਿਲਾ ਹੋਰਨਾਂ ਪਿੰਡਾਂ ਵਿੱਚ ਵੀ ਜਾਰੀ ਰਹੇਗਾ।