ਪੰਜਾਬ ਫਰੀਦਕੋਟ ’ਚ ਪੱਕੀ ਨਹਿਰ ਨੂੰ ਪਿਆ 20 ਫੁੱਟ ਚੌੜਾ ਪਾੜ; 6 ਮਹੀਨੇ ਪਹਿਲਾਂ ਹੀ ਕੰਕਰੀਟ ਨਾਲ ਪੱਕੀ ਕੀਤੀ ਸੀ ਨਹਿਰ By admin - September 5, 2025 0 9 Facebook Twitter Pinterest WhatsApp ਫਰੀਦਕੋਟ ਸ਼ਹਿਰ ਅੰਦਰੋਂ ਲੰਘਦੀ ਸਰਹੰਦ ਨਹਿਰ ਜਿਸ ਨੂੰ ਕਿ ਕਰੀਬ ਛੇ ਮਹੀਨੇ ਪਹਿਲਾਂ ਕੰਕਰੀਟ ਨਾਲ ਪੱਕਾ ਕੀਤਾ ਗਿਆ ਸੀ, ਅੱਜ ਸ਼ਾਮ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪੁੱਲ ਦੇ ਨਜ਼ਦੀਕ ਨਹਿਰ ਅੰਦਰ ਕਰੀਬ 15 ਤੋਂ 20 ਫੁੱਟ ਚੌੜਾ ਪਾੜ ਪੈ ਗਿਆ ਅਤੇ ਨਹਿਰ ਦੀ ਦੀਵਾਰ ਟੁੱਟ ਕੇ ਨਹਿਰ ਅੰਦਰ ਧੱਸ ਗਈ ਅਤੇ ਦੀਵਾਰ ਦੇ ਨਾਲ ਲੱਗੀ ਹੋਈ ਮਿੱਟੀ ਖੁਰ ਕੇ ਵੱਡਾ ਪਾੜ ਪੈ ਗਿਆ ਹਾਲਾਂਕਿ ਗਨੀਮਤ ਰਹੀ ਕਿ ਨਹਿਰ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ ਪਰ ਦੂਜੇ ਪਾਸੇ ਨਵੀਂ ਬਣੀ ਨਹਿਰ ਦੇ ਟੁੱਟ ਜਾਣ ਕਾਰਨ ਇਲਾਕਾ ਨਿਵਾਸੀਆਂ ਵਿੱਚ ਕਾਫੀ ਗੁੱਸਾ ਦੇਖਿਆ ਜਾ ਰਿਹਾ ਹੈ। ਲੋਕਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਮੰਗੀ ਐ। ਇਸ ਮੌਕੇ ਜਲ ਜੀਵਨ ਬਚਾਓ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਇਹ ਨਹਿਰ ਦਾ ਨਕਸ਼ਾ ਪਾਸ ਹੋਇਆ ਸੀ ਅਤੇ ਇਸ ਨੂੰ ਕੰਕਰੀਟ ਨਾਲ ਪੱਕੇ ਕੀਤੇ ਜਾਣਾ ਸੀ ਤਾਂ ਉਸ ਮੌਕੇ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਗਏ ਸਨ ਕਿ ਇਹ ਨਹਿਰ 100 ਸਾਲ ਤੱਕ ਇਸੇ ਤਰ੍ਹਾਂ ਕਾਇਮ ਰਹੇਗੀ ਪਰ ਛੇ ਮਹੀਨਿਆਂ ਦੇ ਅੰਦਰ ਹੀ ਇਸ ਤਰੀਕੇ ਦੇ ਨਾਲ ਨਹਿਰ ਦੀ ਪਟੜੀ ਦਾ ਧਸ ਜਾਣਾ ਕਿਤੇ ਨਾ ਕਿਤੇ ਸਰਕਾਰ ਦੀਆਂ ਨਕਾਮੀਆਂ ਨੂੰ ਦਿਖਾਉਂਦਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਚੀਫ਼ ਸਕੱਤਰ ਕ੍ਰਿਸ਼ਨ ਕੁਮਾਰ ਤੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਨਹਿਰ ਨੂੰ ਪੱਕੇ ਕਰਨ ਸਮੇਂ ਕਈ ਤਰਹਾਂ ਦੀਆਂ ਅਣਗਹਿਲੀਆਂ ਵਰਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਗਰ ਪਾਣੀ ਦਾ ਪੱਧਰ ਇੱਕਦਮ ਨਹਿਰ ਵਿੱਚ ਵਧਦਾ ਹੈ ਤਾਂ ਪੂਰੇ ਸ਼ਹਿਰ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਇਸ ਗੱਲ ਦਾ ਗੁੱਸਾ ਵੀ ਜਾਹਿਰ ਕੀਤਾ ਕਿ ਕਰੀਬ ਚਾਰ ਘੰਟੇ ਪਹਿਲਾਂ ਨਹਿਰ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ ਪਰ ਚਾਰ ਘੰਟੇ ਬੀਤ ਜਾਣ ਦੇ ਬਾਅਦ ਵੀ ਹਲੇ ਤੱਕ ਕੋਈ ਵੀ ਅਧਿਕਾਰੀ ਮੌਕੇ ਤੇ ਸਥਿਤੀ ਦੇਖਣ ਲਈ ਨਹੀਂ ਆਇਆ। ਉਹਨਾਂ ਕਿਹਾ ਕਿ ਪਾਣੀ ਦੀ ਮਾਰ ਨਾਲ ਲਗਾਤਾਰ ਇਹ ਘਾਰ ਹੋਰ ਵੱਧਦਾ ਜਾਣਾ ਹੈ ਅਤੇ ਅੱਗੇ ਅੱਗੇ ਚੱਲ ਕੇ ਨਹਿਰ ਦੇ ਕਿਨਾਰੇ ਹੋਰ ਟੁੱਟ ਸਕਦੇ ਹਨ, ਇਸ ਲਈ ਜਲਦ ਤੋਂ ਜਲਦ ਇਸ ਨੂੰ ਰਿਪੇਅਰ ਕਰਕੇ ਵੱਡੇ ਨੁਕਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।