ਲੁਧਿਆਣਾ ’ਚ ਮੂਰਤੀ ਵਿਸਰਜਨ ਨੂੰ ਲੈ ਕੇ ਹੰਗਾਮਾ; ਪੁਲਿਸ ਨੇ ਸਤਲੁਜ ਦਰਿਆ ਕੰਢਿਓ ਖਦੇੜੇ ਲੋਕ; ਹਲਕੇ ਲਾਠੀਚਾਰਜ ਦੀ ਕਰਨੀ ਪਈ ਵਰਤੋਂ

0
9

ਲੁਧਿਆਣੇ ਨੇੜਿਓ ਵਗਦੇ ਸਤਲੁਜ ਦਰਿਆ ਕੰਢੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਮੂਰਤੀ ਵਿਸਰਜਨ ਕਰਨ ਲਈ ਲੋਕਾਂ ਦਾ ਭੀੜ ਇਕੱਠਾ ਹੋ ਗਏ। ਇੱਥੇ ਢੋਲ-ਢਮੱਕੇ ਨਾਲ ਪਹੁੰਚੇ ਲੋਕਾਂ ਨੇ ਸਤਲੁਜ ਦਰਿਆ ਵਿਚ ਮੂਰਤੀ ਵਿਸਰਜਨ ਕਰਨੀ ਚਾਹੀਦੀ, ਜਿਸ ਦੀ ਭਿਣਕ ਪੈਣ ਤੇ ਮੌਕੇ ਤੇ ਪੁਲਿਸ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਲੋਕਾਂ ਨੂੰ ਦਰਿਆ ਕੰਢੇ ਜਾਣ ਦੀ ਮਨਾਹੀ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਵਾਪਸ ਜਾਣ ਨੂੰ ਕਿਹਾ।
ਇਸ ਦੌਰਾਨ ਪੁਲਿਸ ਦੇ ਲੋਕਾਂ ਵਿਚਾਲੇ ਬਹਿਸ਼ ਵੀ ਹੋਈ, ਜਿਸ ਤੋਂ ਬਾਅਦ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਇਸ ਦੌਰਾਨ ਕੁੱਝ ਲੋਕਾਂ ਨੇ ਮੂਰਤੀ ਵਿਸਰਜਨ ਕਰ ਦਿੱਤਾ ਜਦਕਿ ਕੁੱਝ ਨੂੰ ਬਾਕੀ ਮੁੜਨਾ ਪਿਆ। ਲੋਕਾਂ ਨੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਇਲਜਾਮ ਲਾਏ ਜਦਕਿ ਪੁਲਿਸ ਦਾ ਕਹਿਣਾ ਸੀ ਕਿ ਸਤਲੁਜ ਦਰਿਆ ਵਿਚ ਵਾਧੂ ਪਾਣੀ ਦੀ ਆਮਦ ਦੇ ਚਲਦਿਆਂ ਲੋਕਾਂ ਦੇ ਦਰਿਆ ਨੇੜੇ ਜਾਣ ਤੇ ਪਾਬੰਦੀ ਲਾਈ ਹੋਈ ਐ, ਜਿਸ ਦੇ ਚਲਦਿਆਂ ਮੂਰਤੀ ਸਿਵਰਜਨ ਤੋਂ ਰੋਕਿਆ ਗਿਆ ਐ।

LEAVE A REPLY

Please enter your comment!
Please enter your name here