ਲੁਧਿਆਣਾ ਦੇ ਸਸਰਾਲੀ ਨੇੜੇ ਟੁੱਟਿਆ ਬੰਨ੍ਹ; ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ’ਚ ਜਾਰੀ ਕੀਤਾ ਅਲਰਟ; ਪਿੰਡ ਮਾਂਗਟ ਨੇੜੇ ਆਰਜ਼ੀ ਬੰਨ੍ਹ ਦੀ ਕਵਾਇਦ ਸ਼ੁਰੂ

0
20

ਲੁਧਿਆਣਾ ਨੇੜਲੇ ਪਿੰਡ ਸਸਰਾਲੀ ਨੇੜੇ ਸਥਿਤ ਧੁੱਸੀ ਬੰਨ੍ਹ ਟੁੱਟਣ ਕਿਨਾਰੇ ਪਹੁੰਚ ਗਿਆ ਐ, ਜਿਸ ਤੋਂ ਬਾਦ ਪ੍ਰਸ਼ਾਸਨ ਨੇ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾਉਣ ਦਾ ਅਲਰਟ ਜਾਰੀ ਕਰ ਦਿੱਤਾ ਐ। ਖਬਰਾਂ ਮੁਤਾਬਕ ਬੰਨ੍ਹ ਦਾ ਕਾਫੀ ਸਾਰਾ ਹਿੱਸਾ ਪਾਣੀ ਵਿਚ ਵਹਿ ਚੁੱਕਾ ਐ ਅਤੇ ਕਿਸੇ ਵੇਲੇ ਵੀ ਪਾਣੀ ਦੂਜੇ ਪਾਰ ਜਾ ਸਕਦੇ ਐ, ਜਿਸ ਦੇ ਚਲਦਿਆਂ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਐ। ਇਸੇ ਦੌਰਾਨ ਬੰਨ ਤੋਂ ਪੰਜ ਕਿਲੋਮੀਟਰ ਦੂਰ ਸਥਿਤ ਮਾਂਗਟ ਪਿੰਡ ਦੇ ਲੋਕਾਂ ਨੇ ਪਿੰਡ ਨੂੰ ਬਚਾਉਣ ਲਈ ਆਰਜ਼ੀ ਬੰਨ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤਾ ਐ। ਲੋਕਾਂ ਵੱਲੋਂ ਮਿੱਟੀ ਦੇ ਥੈਲੇ ਇਕੱਤਰ ਕੀਤੇ ਜਾ ਰਹੇ ਨੇ ਤਾਂ ਜੋ ਹੜ੍ਹ ਦੇ ਪਾਣੀ ਨੂੰ ਪਿੰਡ ਵਿਚ ਆਉਣ ਤੋਂ ਰੋਕਿਆ ਜਾ ਸਕੇ।
ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਉਹ ਕਾਫੀ ਦਿਨਾਂ ਤੋਂ ਬੰਨ੍ਹ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਸੀ ਪਰ ਤੇਜ਼ ਵਹਾਅ ਦੇ ਚਲਦਿਆਂ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਿਆ ਨਹੀਂ ਜਾ ਸਕਿਆ, ਜਿਸ ਦੇ ਚਲਦਿਆਂ ਬੰਨ੍ਹ ਦਾ ਕਾਫੀ ਸਾਰਾ ਹਿੱਸਾ ਪਾਣੀ ਦੀ ਭੇਂਟ ਚੜ੍ਹ ਚੁੱਕਾ ਐ ਅਤੇ ਪਾਣੀ ਕਿਸੇ ਵੇਲੇ ਵੀ ਦੂਜੇ ਪਾਸੇ ਜਾ ਸਕਦਾ ਐ।
ਦੱਸਣਯੋਗ ਐ ਕਿ ਸਤਲੁਜ ਦਰਿਆ ਤੇ ਬਣੇ ਧੁੱਸੀ ਬੰਨ ਨੂੰ ਸਸਰਾਲੀ ਤੋਂ ਇਲਾਵਾ ਉਪਰਲੇ ਪਾਸੇ ਵੀ ਦੋ ਤੋਂ ਤਿੰਨ ਥਾਵਾਂ ਤੇ ਖੋਰ ਲੱਗਿਆ ਹੋਇਆ ਐ। ਮੰਡ ਏਰੀਏ ਦੇ ਧੁੱਲੇਵਾਲ ਵਿਖੇ ਵੀ ਸਥਿਤੀ ਨਾਜੁਕ ਬਣੀ ਹੋਈ ਐ। ਇਸ ਤੋਂ ਇਲਾਵਾ ਪਿੰਡ ਫੱਸਿਆ ਅਤੇ ਦਾਊਦਪੁਰ ਨੇੜੇ ਵਿਚ ਵੀ ਬੰਨ੍ਹ ਨੂੰ ਢਾਹ ਲੱਗੀ ਹੋਈ ਐ, ਜਿਸ ਨੂੰ ਬਚਾਉਣ ਲਈ ਸਾਰੀਆਂ ਥਾਵਾਂ ਤੇ ਪ੍ਰਸ਼ਾਸਨ ਦੇ ਨਾਲ ਨਾਲ ਸਥਾਨਕ ਵਾਸੀਆਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here