ਹੁਸ਼ਿਆਰਪੁਰ ਦੀ ਧੀ ਨੇ ਵਿਦੇਸ਼ ’ਚ ਚਮਕਾਇਆ ਨਾਮ; ਕੈਨੇਡਾ ਪੁਲਿਸ ਦੀ ਅਫਸਰ ਬਣ ਕੇ ਵਧਾਇਆ ਮਾਣ

0
9

ਹੁਸਿ਼ਆਰਪੁਰ ਦੇ ਪਿੰਡ ਛਾਊਣੀ ਕਲਾਂ ਦੀ ਇਕ ਧੀ ਨੇ ਪਹਿਲਾਂ ਪੰਜਾਬ ’ਚ ਰਹਿ ਕੇ ਡਾਕਟਰ ਦੀ ਸਿੱਖਿਆ ਹਾਸਲ ਕੀਤੀ ਤੇ ਫਿਰ ਵਿਦੇਸ਼ ਦੀ ਧਰਤੀ ’ਤੇ ਜਾ ਕੇ ਕੈਨੇਡਾ ਪੁਲਿਸ ਚ ਅਫਸਰ ਬਣ ਕੇ ਜ਼ਿਲ੍ਹਾ ਦਾ ਨਾਮ ਚਮਕਾਇਆ ਐ।  ਇੰਨਾ ਹੀ ਨਹੀਂ, ਇਸ ਲੜਕੀ ਦਾ ਪਤੀ ਵੀ ਪੁਲਿਸ ਚ ਉਸਦੇ ਨਾਲ ਹੀ ਅਫਸਰ ਭਰਤੀ ਹੋਇਆ ਹੈ ਜਿਸ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਅੰਦਰ ਖੁਸ਼ੀ ਪਾਈ ਜਾ ਰਹੀ ਐ ਅਤੇ ਉਸਦੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਵਲੋਂ ਇਕ ਦੂਜੇ ਪਾ ਮੂੰਹ ਮਿੱਠਾ ਕਰਵਾ ਕੇ ਇਹ ਖੁਸ਼ੀ ਮਨਾਈ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸੰਨ 2019 ਚ ਕੈਨੇਡਾ ਦੀ ਧਰਤੀ ਤੇ ਗਈ ਸੀ ਤੇ ਉਥੇਂ ਪਹੁੰਚ ਕੇ ਉਹ ਪੁਲਿਸ ਚ ਭਰਤੀ ਹੋਈ ਹੈ ਜੋ ਕਿ ਉਨ੍ਹਾਂ ਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਅਤੇ ਜਵਾਈ ਦੋਵੇਂ ਪੁਲਿਸ ਚ ਇਕੱਠੇ ਅਫਸਰ ਬਣੇ ਨੇ ਤੇ ਦੋਹਾਂ ਵਲੋਂ ਹੀ ਉਨ੍ਹਾਂ ਨੂੰ ਸਰਪ੍ਰਾਈਜ਼ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here