ਜਲੰਧਰ ਸਿਵਲ ਹਸਪਤਾਲ ’ਚ ਛਾਇਆ ਹਨੇਰਾ; 10 ਘੰਟਿਆਂ ਤਕ ਬੱਤੀ ਗੁੱਲ ਹੋਣ ਤੋਂ ਮਰੀਜ਼ ਪ੍ਰੇਸ਼ਾਨ

0
4

 

ਜਲੰਧਰ ਸਿਵਲ ਹਸਪਤਾਲ ਵਿੱਚ ਪਿਛਲੇ 10 ਘੰਟਿਆਂ ਤੋਂ ਬੱਤੀ ਗੁੱਲ ਹੋਣ ਕਾਰਨ ਹਨੇਰੇ ਵਿੱਚ ਘਿਰਿਆ ਹੋਇਆ ਹੈ। ਕੁਝ ਕਮਰੇ ਇਨਵਰਟਰ ‘ਤੇ ਚੱਲ ਰਹੇ ਹਨ ਪਰ ਮਰੀਜ਼ਾਂ ਲਈ ਪੱਖੇ ਅਤੇ ਕੂਲਰਾਂ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਦੇ ਚਲਦਿਆਂ ਸਾਰੇ ਮਰੀਜ਼ ਗਰਮੀ ਵਿੱਚ ਬੈਠੇ ਹੋਏ ਹਨ। ਇਸ ਮਾਮਲੇ ਬਾਰੇ ਪੁੱਛੇ ਜਾਣ ਤੇ ਸਿਵਲ ਸਰਜਨ ਨੇ ਕਿਹਾ ਕਿ ਮੀਂਹ ਕਾਰਨ ਬਿਜਲੀ ਦੇ ਕਮਰੇ ਵਿੱਚ ਪਾਣੀ ਆਉਣ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਸਮੱਸਿਆ ਆਈ ਸੀ। ਇਸਦੀ ਮੁਰੰਮਤ ਲਈ ਤੁਰੰਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵੱਡਾ ਹਸਪਤਾਲ ਹੋਣ ਕਰਕੇ ਤਾਰਾਂ ਨੂੰ ਠੀਕ ਕਰਨ ਵਿੱਚ ਸਮਾਂ ਲੱਗ ਰਿਹਾ ਹੈ, ਜਿਸ ਨੂੰ ਛੇਤੀ ਹੀ ਠੀਕ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਬੈਕਅੱਪ ਲਈ ਇਸ ਸਮੇਂ ਜਨਰੇਟਰ ਚਾਲੂ ਕਰ ਦਿੱਤੇ ਗਏ ਸਨ ਪਰ ਜਦੋਂ ਬਿਜਲੀ ਸਪਲਾਈ ਦੁਬਾਰਾ ਜੋੜਨੀ ਪੈਂਦੀ ਹੈ, ਤਾਂ ਕੁਝ ਸਮੇਂ ਲਈ ਜਨਰੇਟਰ ਬੰਦ ਕਰਨਾ ਪੈਂਦਾ ਹੈ ਤਾਂ ਜੋ ਕਰਮਚਾਰੀਆਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਲਗਾਤਾਰ 10 ਘੰਟੇ ਬਿਜਲੀ ਬੰਦ ਰਹਿਣ ਦੀ ਕੋਈ ਗੱਲ ਨਹੀਂ ਹੈ। ਬਿਜਲੀ ਦੀ ਸਮੱਸਿਆ ਦਾ ਖੁਲਾਸਾ ਹੁੰਦੇ ਹੀ ਮੈਡੀਕਲ ਸੁਪਰਡੈਂਟ ਨੇ ਇਸ ‘ਤੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੀ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ।

LEAVE A REPLY

Please enter your comment!
Please enter your name here