ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅੱਜ ਮਾਛੀਵਾੜਾ ਸਾਹਿਬ ਦੇ ਪਿੰਡ ਫੱਸਿਆ ਲਾਗੇ ਸਤਲੁਜ ਦਰਿਆ ’ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਰਾਹਤ ਦੇ ਕੰਮਾਂ ਵਿਚ ਲੱਗੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਤੇ ਪਈ ਇਸ ਕੁਦਰਤੀ ਆਫ਼ਤਾਂ ਨਾਲ ਨਿਪਟਨ ਲਈ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਹੈ।
ਉਹਨਾਂ ਨੇ ਆਪਣੇ ਕੋਲੋਂ 2 ਲੱਖ ਰੁਪਏ ਰਾਹਤ ਕੰਮਾਂ ਲਈ ਦਿੱਤੇ ਅਤੇ ਹੋਰ ਵੀ ਸਹਾਇਤਾ ਲਈ ਲੋਕਾਂ ਨੂੰ ਵਿਸ਼ਵਾਸ ਦਿੱਤਾ। ਉਹਨਾਂ ਨੇ ਹਲਕੇ ਦੇ ਸਾਰੇ ਅਕਾਲੀ ਆਗੂਆਂ ਨੂੰ ਹਦਾਇਤ ਦਿੱਤੀ ਕਿ ਬੰਨ੍ਹ ਤੇ ਮੈਨ ਪਾਵਰ ਦੀ ਬਹੁਤ ਜ਼ਰੂਰਤ ਹੈ, ਇਸ ਲਈ ਸਾਰੇ ਅਕਾਲੀ ਆਗੂ ਅੱਗੇ ਹੋ ਕੇ ਲੋਕਾਂ ਦਾ ਸਹਿਯੋਗ ਦੇਣ। ਉਹਨਾਂ ਨੇ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੂੰ ਵੀ ਕਿਹਾ ਕਿ ਜਿਹੜੀ ਚੀਜ਼ ਦੀ ਲੋਕਾਂ ਨੂੰ ਜਰੂਰਤ ਹੈ ਉਹ ਲੋਕਾਂ ਤਕ ਪੁਹੰਚਦੀ ਕੀਤੀ ਜਾਵੇ।