ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਬਣੇ ਗੌਰਵਵੀਰ ਸੋਹਲ; ਏਬੀਵੀਪੀ ਨੇ 48 ਸਾਲਾਂ ਬਾਦ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ

0
11

ਪੰਜਾਬ ਯੂਨੀਵਰਸਿਟੀ ਵਿੱਚ ਹੋਈ ਵਿਦਿਆਰਥੀ ਚੋਣਾਂ ਦੇ ਨਤੀਜਿਆਂ ਵਿਚ ਵੱਖ-ਵੱਖ ਸੰਗਠਨਾਂ ਨੇ ਆਪਣੀ ਜਿੱਤ ਦਰਜ ਕਰ ਕੇ ਇਤਿਹਾਸ ਰਚਿਆ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਦੇ ਉਮੀਦਵਾਰ ਗੌਰਵ ਵੀਰ ਸੋਹਲ ਨੇ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਦਰਜ ਕੀਤੀ। ਪ੍ਰਧਾਨ ਦੇ ਅਹੁਦੇ ਲਈ ਕੁੱਲ 8 ਉਮੀਦਵਾਰ ਮੈਦਾਨ ’ਚ ਸਨ, ਪਰ ਸੋਹਲ ਨੇ ਸਭ ਨੂੰ ਪਿੱਛੇ ਛੱਡਦਿਆਂ ਇਤਿਹਾਸਕ ਜਿੱਤ ਹਾਸਲ ਕੀਤੀ।
ਏਬੀਵੀਪੀ ਨੂੰ 48 ਸਾਲਾਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਜਿੱਤ ਨਸੀਬ ਹੋਈ ਐ। ਏਬੀਵੀਪੀ ਦੀ ਜਿੱਤ ਤੋਂ ਭਾਜਪਾ ਆਗੂਆਂ ਅੰਦਰ ਖੁਸੀ ਪਾਈ ਜਾ ਰਹੀ ਐ। ਆਪਣੀ ਚੋਣ ਰਣਨੀਤੀ ਬਾਰੇ ਗੱਲ ਕਰਦਿਆਂ ਗੌਰਵ ਵੀਰ ਸੋਹਲ ਨੇ ਕਿਹਾ ਕਿ ਉਹ ਵਿਦਿਆਰਥੀਆਂ ਵਿੱਚ ਗਏ ਅਤੇ ਇੱਕ ਰਸਤਾ ਸਥਾਪਿਤ ਕੀਤਾ, ਜਿਸ ਦਾ ਉਨ੍ਹਾਂ ਨੂੰ ਲਾਭ  ਹੋਇਆ ਐ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਪਲੇਸਮੈਂਟ ਦੇ ਮੁੱਦੇ ਨੂੰ ਉਠਾਇਆ ਹੈ ਅਤੇ ਬਾਰੇ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here