ਪੰਜਾਬ ਨਾਭਾ ਡੀਐਸਪੀ ਨੇ ਬਜ਼ੁਰਗ ਜੋੜੇ ਦੀ ਫੜੀ ਬਾਂਹ; ਬਜ਼ੁਰਗ ਜੋੜੇ ਦਾ ਘਰ ਬਣਾ ਕੇ ਦੇਣ ਦਾ ਕੀਤਾ ਵਾਅਦਾ By admin - September 4, 2025 0 50 Facebook Twitter Pinterest WhatsApp ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਪਿੰਡ ਭੋਜੋ ਮਾਜਰੀ ਵਾਸੀ ਬਜ਼ੁਰਗ ਜੋੜੇ ਦੀ ਔਖੇ ਵੇਲੇ ਬਾਂਹ ਫੜੀ ਐ। ਡੀਐਸਪੀ ਨੇ ਇਸ ਜੋੜੇ ਨੂੰ ਆਪਣੀ ਤਨਖਾਹ ਵਿਚੋਂ ਘਰ ਬਣਵਾ ਕੇ ਦੇਣ ਦੇ ਵਾਅਦਾ ਕੀਤਾ ਐ। ਜਾਣਕਾਰੀ ਅਨੁਸਾਰ ਬਜ਼ੁਰਗ ਜੋੜੇ ਦੇ ਘਰ ਦੀ ਛੱਤ ਦੀ ਡਿੱਗਣ ਦੀ ਖਬਰ ਮੀਡੀਆ ਵਿਚ ਆਉਣ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਪਿੰਡ ਵਿਚ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨੂੰ ਆਪਣੀ ਇਕ ਮਹੀਨੇ ਦੀ ਤਨਖਾਹ ਅਤੇ ਬਾਕੀ ਮੁਲਾਜਮਾਂ ਤੋਂ ਫੰਡ ਇਕੱਠਾ ਕਰ ਕੇ ਬਜ਼ੁਰਗ ਜੋੜੇ ਨੂੰ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਐ। ਡੀਐਸਪੀ ਦੇ ਇਸ ਉਪਰਾਲੇ ਲਈ ਪਰਿਵਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਐ।