ਪੰਜਾਬ ਜਲਾਲਾਬਾਦ ਪੁਲਿਸ ਵੱਲੋਂ ਰੇਪ ਦੇ ਝੂਠੇ ਮਾਮਲੇ ਦਾ ਪਰਦਾਫਾਸ਼; ਸਰਪੰਚ ਨੂੰ ਝੂਠੇ ਮਾਮਲੇ ’ਚ ਫਸਾਉਣ ਦੀ ਰਚੀ ਸੀ ਸਾਜ਼ਸ਼ By admin - September 4, 2025 0 8 Facebook Twitter Pinterest WhatsApp ਜਲਾਲਾਬਾਦ ਪੁਲਿਸ ਨੇ ਇਕ ਮੌਜੂਦਾ ਸਰਪੰਚ ਨੂੰ ਰੇਪ ਦੇ ਝੂਠੇ ਕੇਸ ਵਿਚ ਫਸਾਉਣ ਲਈ ਇਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਮੁਲਜਮਾਂ ਵਿਚ ਇਕ ਆਰਐਮਪੀ ਸਮੇਤ ਤਿੰਨ ਦੋਸ਼ੀ ਸ਼ਾਮਲ ਨੇ। ਇਨ੍ਹਾਂ ਨੇ ਇਕ ਔਰਤ ਨਾਲ ਪਹਿਲਾਂ ਖੁਦ ਸਬੰਧ ਬਣਾ ਅਤੇ ਫਿਰ ਉਸ ਦਾ ਮੈਡੀਕਲ ਕਰਵਾ ਕੇ ਪਿੰਡ ਡਿੱਬੀਪੁਰਾ ਦੇ ਮੌਜੂਦਾ ਸਰਪੰਚ ਤੇ ਰੇਪ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਕੀਤੀ, ਜਿਸ ਦੌਰਾਨ ਪੀੜਤ ਔਰਤ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਮਹਿਲਾ ਤੋਂ ਇਲਾਵਾ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਐ। ਪੀੜਤ ਮਹਿਲਾਂ ਨੇ ਉਸ ਨੂੰ ਗੁੰਮਰਾਹ ਕਰ ਕੇ ਮਾਮਲਾ ਦਰਜ ਕਰਵਾਉਣ ਦੀ ਗੱਲ ਕਬੂਲੀ ਐ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਿਤ ਪਿੰਡ ਦੀ ਇੱਕ ਮਹਿਲਾ ਨੇ ਦੱਸਿਆ ਕਿ ਉਸਦਾ ਤਲਾਕ ਲਗਭਗ 10 ਸਾਲ ਪਹਿਲਾਂ ਹੋ ਗਿਆ ਸੀ ਅਤੇ ਉਹ ਪੇਕੇ ਪਰਿਵਾਰ ਨਾਲ ਰਹਿੰਦੀ ਸੀ ਤਾਂ ਉਸਦੀ ਜਾਣ–ਪਛਾਣ ਡਾ. ਪਿਆਰਾ ਸਿੰਘ ਪੁੱਤਰ ਮਾਛਾ ਸਿੰਘ ਨਾਲ ਹੋਈ, ਜਿਸ ਦੀ ਦੁਕਾਨ ਜਲਾਲਾਬਾਦ ਦੇ ਹਿਸਾਨ ਵਾਲਾ ਰੋਡ ‘ਤੇ ਹੈ ਅਤੇ ਜੋ ਅਕਸਰ ਹਰਮੇਸ਼ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਫੰਗੀਆ, ਮਹਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬਸਤੀ ਹਾਈ ਸਕੂਲ ਨਾਲ ਗੱਲਬਾਤ ਕਰਦਾ ਸੀ। ਪੀੜਤ ਮਹਿਲਾ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ 29 ਅਗਸਤ ਨੂੰ ਡਾ. ਪਿਆਰਾ ਸਿੰਘ ਮਹਿਲਾ ਨੂੰ ਮੋਟਰਸਾਈਕਲ ‘ਤੇ ਬੈਠਾ ਕੇ ਬਾਹਮਣੀ ਵਾਲਾ ਰੋਡ ਦੇ ਖੇਤਾਂ ਵਿੱਚ ਬਣੇ ਮੋਟਰ ਵਾਲੇ ਕਮਰੇ ‘ਚ ਲੈ ਗਿਆ ਅਤੇ ਉਥੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀ ਤੇ ਮੇਰੀ ਮਰਜੀ ਤੋਂ ਬਿਨਾਂ ਮੇਰੇ ਨਾਲ ਜਬਰ ਜਨਾਹ ਕੀਤਾ। ਐਸ.ਐਚ.ੳ ਪਰਮਜੀਤ ਸਿੰਘ ਦਰੋਗਾ ਨੇ ਦੱਸਿਆ ਕਿ 30 ਅਗਸਤ ਨੂੰ ਡਾ. ਪਿਆਰਾ ਸਿੰਘ ਅਤੇ ਹਰਮੇਸ਼ ਸਿੰਘ ਉਸਨੂੰ ਮੈਡੀਕਲ ਜਾਂਚ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਦੋਸ਼ੀ ਮਹਿੰਦਰ ਸਿੰਘ ਵੀ ਆ ਗਿਆ। ਇਸ ਦੌਰਾਨ ਤਿੰਨਾਂ ਨੇ ਜ਼ਬਰ ਜਨਾਹ ਦੀ ਸ਼ਿਕਾਰ ਮਹਿਲਾ ‘ਤੇ ਦਬਾਅ ਬਣਾਇਆ ਕਿ ਬਿਆਨ ਦੇ ਸਮੇਂ ਜਲਾਲਾਬਾਦ ਦੇ ਪਿੰਡ ਜਾਫ਼ਰਾ ਡਿੱਬੀਪੁਰਾ ਦੇ ਮੌਜੂਦਾ ਸਰਪੰਚ ਦਾ ਨਾਮ ਦਰਜ ਕਰਵਾਏ। ਦੋਸ਼ੀਆਂ ਦੀ ਯੋਜਨਾ ਸਰਪੰਚ ਨੂੰ ਝੂਠੇ ਬਲਾਤਕਾਰ ਕੇਸ ‘ਚ ਫਸਾ ਕੇ ਸਮਝੌਤੇ ਦੇ ਨਾਂ ‘ਤੇ ਵੱਡੀ ਰਕਮ ਵਸੂਲ ਕਰਨੀ ਸੀ। ਮੈਡੀਕਲ ਤੋਂ ਬਾਅਦ ਘਰ ਛੱਡਣ ਦੇ ਬਹਾਨੇ ਡਾ. ਪਿਆਰਾ ਸਿੰਘ ਅਤੇ ਹਰਮੇਸ਼ ਸਿੰਘ ਨੇ ਮਹਿਲਾ ਨਾਲ ਦੁਬਾਰਾ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ ਪੀੜਤਾ ਮਹਿਲਾ ਹਿੰਮਤ ਜੁੱਟਾ ਕੇ ਥਾਣਾ ਵੈਰੋ ਕਾ ਪਹੁੰਚੀ ਅਤੇ ਸਾਰੀ ਘਟਨਾ ਪੁਲਿਸ ਬਿਆਨ ਕੀਤੀ ਅਤੇ ਗਿਰੋਹ ਦੀ ਸਾਰੀ ਸਾਂਝੀ ਜੱਗ ਜ਼ਾਹਿਰ ਹੋ ਗਈ। ਥਾਣਾ ਵੈਰੋ ਕਾ ਦੀ ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਐ।