ਘੱਗਰ ਦਰਿਆ ਅੰਦਰ ਪਾਣੀ ਦੇ ਵਾਧੇ ਤੋਂ ਬਾਅਦ ਚੱਲ ਰਹੇ ਬਚਾਅ ਕਾਰਜਾਂ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਐ। ਸਾਬਕਾ ਮੰਤਰੀ ਪਰਮਿੰਦਰ ਢੀਂਡਸਾ ਨੇ ਬਚਾਅ ਕਾਰਜਾਂ ਵਿਚ ਸਰਕਾਰ ਦੀ ਭੂਮਿਕਾ ਤੇ ਸਵਾਲ ਖੜ੍ਹੇ ਕੀਤੇ ਨੇ ਜਦਕਿ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਢੀਂਡਸਾਂ ਦੀਆਂ ਟਿੱਪਣੀਆਂ ਨੂੰ ਬੇਲੋੜਾ ਕਰਾਰ ਦਿੰਦਿਆਂ ਬੇਵਜ੍ਹਾ ਸਿਆਸਤ ਕਰਨ ਦੇ ਇਲਜਾਮ ਲਾਏ ਨੇ।
ਮੂਨਕ ਇਲਾਕੇ ਦਾ ਦੌਰਾ ਕਰਨ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਇੱਥੇ ਲੋਕ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਅਤੇ ਸਰਕਾਰ ਕੋਈ ਮਦਦ ਨਹੀਂ ਕਰ ਰਹੀ। ਉਧਰ ਦੂਜੇ ਪਾਸੇ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਔਖੀ ਘੜੀ ’ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਘੱਗਰ ਦੇ ਪੱਕੇ ਪੱਲ ਲਈ ਕੋਈ ਕੰਮ ਨਹੀਂ ਕੀਤਾ, ਜਿਸ ਦੇ ਚਲਦਿਆਂ ਘੱਗਰ ਹਰ ਸਾਲ ਤਬਾਹੀ ਮਚਾਉਂਦਾ ਆ ਰਿਹਾ ਐ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘੱਗਰ ਤੇ ਚਾਰ ਕਰੋੜ ਰੁਪਏ ਖਰਚ ਕਰ ਕੇ 16-16 ਫੁੱਟ ਉੱਚਾ ਬੰਨ੍ਹ ਬਣਾਇਆ ਗਿਆ ਐ ਤਾਂ ਜੋ ਘੱਗਰ ਦਾ ਪਾਣੀ ਮਾਰ ਨੂੰ ਕੰਟਰੋਲ ਕੀਤਾ ਜਾ ਸਕੇ।