ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਖੁਸ਼ਹਾਰਪੁਲ ਦੇ ਕਿਸਾਨ ਪਰਿਵਾਰ ਨੇ ਪਸ਼ੂ ਪ੍ਰੇਮ ਦੀ ਮਿਸਾਲ ਕਾਇਮ ਕੀਤੀ ਐ। ਅੰਮ੍ਰਿਤਪਾਲ ਸਿੰਘ ਨਾਮ ਦੇ ਇਸ ਕਿਸਾਨ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 27 ਅਗਸਤ ਦੀ ਸਵੇਰ ਨੂੰ ਪਾਣੀ ਆਉਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਕੋਠੀ ਦੀ ਛੱਤ ’ਤੇ ਚੜਾਇਆ ਅਤੇ ਫਿਰ ਥੋੜ੍ਹਾ ਬਹੁਤਾ ਰੋਜ਼ਾਨਾ ਵਰਤੋਂ ਦਾ ਸਾਜੋ ਸਾਮਾਨ ਵੀ ਛੱਤ ਤੇ ਲੈ ਗਏ। ਇਸ ਤੋਂ ਬਾਅਦ ਪਸ਼ੂਆਂ ਦਾ ਚੇਤਾ ਆਇਆ ਤਾਂ ਉਹ ਇਕ ਵਾਰ ਪ੍ਰੇਸ਼ਾਨ ਹੋ ਗਏ। ਇਸ ਤੋਂ ਬਾਅਦ ਚਾਰ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਉਹ ਤਿੰਨ ਗਊਆਂ ਅਤੇ ਇੱਕ ਮੱਝ ਨੂੰ ਪੱਥਰ ਲੱਗੀਆਂ ਪੌੜੀਆਂ ਰਾਹੀਂ ਹੌਲੀ ਹੌਲੀ ਕੋਠੀ ਦੀ ਛੱਤ ’ਤੇ ਚੜ੍ਹਾਣ ਵਿਚ ਸਫਲ ਹੋਏ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਣੀ ਨਹੀਂ ਉਤਰਦਾ, ਇਹ ਪਸ਼ੂ ਛੱਤ ਤੇ ਹੀ ਰੱਖੇ ਜਾਣਗੇ।