ਸੰਗਰੂਰ ਦੇ ਸੁਨਾਮ ਰੋਡ ’ਤੇ ਰੋਕੇ ਗਏ ਡਰੇਨ ਸਿਸਟਮ ਦੇ ਰਸਤੇ ਨੂੰ ਪ੍ਰਸ਼ਾਸਨ ਨੇ ਖੁਲਵਾ ਦਿੱਤਾ ਐ। ਅੱਜ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਜੇਸੀਬੀ ਮਸ਼ੀਨ ਦੀ ਮਦਦ ਨਾਲ ਡਰੇਨ ਵਿਚ ਲਾਏ ਨੱਕੇ ਨੂੰ ਹਟਾ ਦਿੱਤਾ ਗਿਆ ਐ। ਇਸ ਤੋਂ ਪਹਿਲਾਂ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਡਰੇਨ ਦੇ ਰੁਕਣ ਨਾਲ ਮੀਹ ਦਾ ਪਾਣੀ ਕਲੋਨੀ ਮਹੱਲਿਆਂ ਵਿੱਚ ਖੜ ਰਿਹਾ ਸੀ, ਜਿਸ ਕਾਰਨ ਇੱਥੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਸੀ, ਜਿਸ ਦੇ ਚਲਦਿਆਂ ਪ੍ਰਸ਼ਾਸਨ ਨੇ ਡਰੇਨ ਵਿਚ ਲੱਗੇ ਨੱਕੇ ਨੂੰ ਜੇਸੀਬੀ ਦੀ ਮਦਦ ਨਾਲ ਤੋੜ ਕੇ ਪਾਣੀ ਦੀ ਨਿਕਾਸੀ ਚਾਲੂ ਕਰ ਦਿੱਤੀ ਐ। ਡਰੇਨ ਦਾ ਰਸਤਾ ਖੁਲ੍ਹਣ ਤੋਂ ਬਾਅਦ ਲੋਕਾਂ ਨੇ ਸੁਖ ਦਾ ਸਾਹ ਲਿਆ ਐ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਡਰੇਨ ਦਾ ਨੱਕਾ ਰੋਕੇ ਜਾਣ ਕਾਰਨ ਇਲਾਕੇ ਵਿਚ ਪਾਣੀ ਭਰਨ ਬਾਰੇ ਪਤਾ ਚੱਲਿਆ ਸੀ, ਜਿਸ ਤੋਂ ਬਾਅਦ ਡਰੇਨ ਦਾ ਰਸਤਾ ਖੁਲ੍ਹਵਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਗਈ ਐ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ਤੇ ਨਜਰ ਰੱਖੀ ਜਾ ਰਹੀ ਐ ਅਤੇ ਪੀੜਤ ਲੋਕਾਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਐ।