ਰੂਪਨਗਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ; ਕਤਲ ਕਰ ਕੇ ਹਾਈਵੇ ਨੇੜੇ ਸੁੱਟੀ ਸੀ ਲਾਸ਼; ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਕੀਤੀ ਸ਼ੁਰੂ

0
12

ਰੂਪਨਗਰ ਪੁਲਿਸ ਨੇ ਬੀਤੀ 12 ਅਗਸਤ ਨੂੰ ਰੋਪੜ-ਆਨੰਦਪੁਰ ਸਾਹਿਬ ਹਾਈਵੇ ਨੇੜਿਓ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਬਲਵਿੰਦਰ ਕੁਮਾਰ ਵਾਸੀ ਜੰਮੂ ਕਸ਼ਮੀਰ ਨੂੰ ਕਤਲ ਦੇ ਇਲਜਾਮ ਹੇਠ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਹਿਮਚਾਲ ਦੇ ਪਿੰਡ ਮਡਗਰਾ ਨਾਲ ਸਬੰਧਤ ਸੀ, ਜੋ ਆਪਣੀ 3 ਸਾਲਾ ਧੀ ਸਮੇਤ ਕੁੱਲੂ ਵਿਖੇ ਇਲਾਜ ਕਰਵਾਉਣ ਗਈ ਸੀ। ਦੋਵੇਂ ਮਨਾਲੀ ਵਿਖੇ ਮਿਲੇ ਸਨ, ਜਿੱਥੇ ਉਹ ਦਿੱਲੀ ਗਏ ਤੇ ਵਾਪਸ ਹਿਮਾਚਲ ਆਉਣ ਦੌਰਾਨ ਦੋਵਾਂ ਵਿਚਾਲੇ ਕਹੀ ਸੁਣੀ ਹੋ ਗਈ, ਜਿਸ ਤੋਂ ਬਾਦ ਮੁਲਜਮ ਨੇ ਉਸਦਾ ਕਤਲ ਕਰ ਕੇ ਲਾਸ਼ ਸੜਕ ਕੰਢੇ ਸੁੱਟ ਦਿੱਤੀ। ਪੁਲਿਸ ਨੇ ਮ੍ਰਿਤਕਾ ਦੀ ਬੱਚੀ ਨੂੰ ਵੀ ਬਰਾਮਦ ਕਰ ਕੇ ਪਿਤਾ ਹਵਾਲੇ ਕਰ ਦਿੱਤਾ ਐ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 12 ਅਗਸਤ ਨੂੰ ਇੱਕ ਨਾ-ਮਾਲੂਮ ਔਰਤ ਉਮਰ ਕਰੀਬ 30-32 ਸਾਲ ਦੀ ਲਾਸ਼ (ਨਿਰਬਸਤਰ ਹਾਲਤ ਵਿਚ) ਇੱਕ ਖਾਲੀ ਪਲਾਟ ਵਿੱਚ ਪਿੰਡ ਬੜਾ ਥਾਣਾ ਕੀਰਤਪੁਰ ਸਾਹਿਬ ਰੋਪੜ-ਸ੍ਰੀ ਆਨੰਦਪੁਰ ਸਾਹਿਬ ਹਾਈਵੇ ਨੇੜੇ ਮਿਲੀ ਸੀ।
ਪੁਲਿਸ ਜਾਂਚ ਦੌਰਾਨ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਰਾਮ ਸਿੰਘ ਨਾਮ ਦੇ ਸਖਸ਼ ਨੇ ਮ੍ਰਿਤਕ ਦੀ ਪਛਾਣ ਆਪਣੀ ਪਤਨੀ ਵਜੋਂ ਕੀਤੀ ਜੋ 4 ਅਗਸਤ ਨੂੰ ਆਪਣੀ 3 ਸਾਲ ਦੀ ਬੇਟੀ ਨੂੰ ਨਾਲ ਲੈ ਕਿ ਇਲਾਜ ਕਰਾਉਣ ਲਈ ਕੁੱਲੂ ਹਿਮਾਚਲ ਪ੍ਰਦੇਸ਼ ਗਈ ਸੀ ਪਰ ਵਾਪਸ ਘਰ ਨਹੀਂ ਪਰਤੀ। ਥਾਣਾ ਸ੍ਰੀ ਕੀਰਤਪੁਰ ਸਾਹਿਬ, ਸੀ.ਆਈ.ਏ ਸਟਾਫ ਰੂਪਨਗਰ ਅਤੇ ਥਾਣਾ ਸਾਈਬਰ ਕਰਾਈਮ ਦੀਆਂ ਟੀਮਾ ਵੱਲੋਂ ਵੀ ਹਰ ਪਹਿਲੂ ਤੇ ਤਫਤੀਸ਼ ਕਰਕੇ ਕਾਰਵਾਈ ਕਰਦੇ ਹੋਏ 6 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਜਾਂਚ ਕਰਦਿਆਂ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਅਤੇ ਪੁਲਿਸ ਨੇ ਬਲਵਿੰਦਰ ਕੁਮਾਰ ਵਾਸੀ ਪਿੰਡ ਬਰਨੋਟੀ ਨਰਾਇਣਪੁਰ ਥਾਣਾ ਤੇ ਜਿਲਾ ਕਠੂਆ ਜੰਮੂ ਕਸ਼ਮੀਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਦੋਸ਼ੀ ਦੀ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਮ੍ਰਿਤਕਾ ਨੂੰ 4 ਅਗਸਤ ਨੂੰ ਮਨਾਲੀ ਵਿਖੇ ਮਿਲੇ ਅਤੇ ਰਾਤ ਉਥੇ ਹੀ ਰਹੇ। ਜਿਸ ਉਪਰੰਤ 6 ਅਗਸਤ ਨੂੰ ਦੇਸ਼ੀ ਸਮੇਤ ਆਪਣੀ ਇਕ ਜਾਣਕਾਰ ਰੂਬੀ ਅਤੇ ਮ੍ਰਿਤਕਾ ਦਿੱਲੀ ਹੁੰਦੇ ਹੋਏ ਕੰਮਕਾਰ ਦੀ ਤਲਾਸ਼ ਦੇ ਲਈ ਸਪੌਲ ਬਿਹਾਰ ਚਲੇ ਗਏ। ਜਿਥੋਂ ਉਹ ਵਾਪਸ ਦਿੱਲੀ ਆ ਗਏ। ਦਿੱਲੀ ਪਹੁੰਚਣ ਉਪਰੰਤ ਦੋਸੀ ਬਲਵਿੰਦਰ ਕੁਮਾਰ ਸਮੇਤ ਮ੍ਰਿਤਕਾ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਏ।
ਉਨ੍ਹਾਂ ਦੱਸਿਆ ਕਿ ਦੋਸ਼ੀ ਅਤੇ ਮ੍ਰਿਤਕਾ ਪਿੰਡ ਬੜਾ ਥਾਣਾ ਕੀਰਤਪੁਰ ਸਾਹਿਬ ਦੇ ਨੇੜੇ ਉਤਰ ਗਏ ਜਿੱਥੇ ਉਹਨਾਂ ਵਿੱਚ ਆਪਸੀ ਕਹਾ ਸੁਣੀ ਹੋਈ। ਜਿਸ ਦੇ ਚੱਲਦੇ ਗੁੱਸੇ ਵਿੱਚ ਆ ਕੇ ਬਲਵਿੰਦਰ ਕੁਮਾਰ ਨੇ ਮ੍ਰਿਤਕਾ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਸਿਰ ਵਿੱਚ ਪੱਥਰ ਵੀ ਮਾਰਿਆ ਅਤੇ ਲਾਸ਼ ਦੇ ਕੱਪੜੇ ਉਤਾਰ ਕੇ ਖੱਡ ਵਿੱਚ ਸੁੱਟ ਦਿੱਤੇ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮ੍ਰਿਤਕਾ ਦੀ 03 ਸਾਲ ਦੀ ਬੱਚੀ ਨੂੰ ਉਸ ਨੇ ਖੁਦਵਾਨੀ ਬਾਈਪਾਸ ਜਿਲਾ ਕੁਲਗਾਮ ਜੰਮੂ-ਕਸ਼ਮੀਰ ਵਿਖੇ 16 ਅਗਸਤ ਦੀ ਰਾਤ ਨੂੰ ਸੜਕ ਉੱਤੇ ਹੀ ਛੱਡ ਕੇ ਚਲਾ ਗਿਆ।  ਪੁਲਿਸ ਨੇ ਬੱਚੀ ਨੂੰ ਜੰਮੂ ਕਸ਼ਮੀਰ ਤੋਂ ਬਰਾਮਦ ਕਰ ਕੇ ਉਸਦੇ ਪਿਤਾ ਹਵਾਲੇ ਕਰ ਦਿੱਤਾ ਐ। ਪੁਲਿਸ ਨੇ ਮੁੱਖ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here