ਪੰਜਾਬ ਤਰਨ ਤਾਰਨ ਪ੍ਰਸ਼ਾਸਨ ਵੱਲੋਂ ਹੜ੍ਹਾਂ ਨੂੰ ਲੈ ਕੇ ਰੈਡ ਅਲਰਟ; ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕੀਤੀ ਜਾ ਰਹੀ ਅਪੀਲ By admin - September 3, 2025 0 19 Facebook Twitter Pinterest WhatsApp ਹਰੀਕੇ ਤੋਂ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੂੰ ਵੇਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਪਿੰਡਾਂ ਵਿੱਚ ਇਲਾਜਮੈਂਟ ਕਰਵਾਈ ਜਾ ਰਹੀ ਹੈ ਕਿ ਜੋ ਵੀ ਸਤਲੁਜ ਦਰਿਆ ਦੇ ਸਭਰਾਂ ਤੋਂ ਲੈ ਕੇ ਮੁੱਠਿਆਂਵਾਲ ਤੱਕ ਬੰਨ ਦੇ ਨਾਲ ਲੱਗਦੀਆਂ ਬਹਿਕਾ ਤੇ ਘਰ ਅੰਦਰ ਰਹਿ ਰਹੇ ਲੋਕਾਂ ਨੂੰ ਮਾਲ ਡੰਗਰ ਸਮੇਤ ਸੁਰੱਖਿਅਤ ਥਾਂ ਜਾਣ ਲਈ ਕਿਹਾ ਜਾ ਰਿਹਾ ਐ। ਪ੍ਰਸ਼ਾਸਨ ਨੇ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਰੈਡ ਅਲਰਟ ਜਾਰੀ ਕਰ ਕੇ ਇਲਾਕੇ ਨੂੰ ਖਾਲੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਸਭਰਾ ਦੇ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਤਰਨ ਤਰਨ ਅਤੇ ਜਿਲਾ ਐਸਐਸਪੀ ਤਰਨ ਤਾਰਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿਚ ਕਿਹਾ ਗਿਆ ਐ ਕਿ ਇਸ ਇਲਾਕੇ ਦੇ ਲੋਕ ਜਲਦੀ ਤੋਂ ਜਲਦੀ ਇਹਨਾਂ ਥਾਵਾਂ ਨੂੰ ਖਾਲੀ ਕਰ ਦੇਣ ਤਾਂ ਜੋ ਉਹਨਾਂ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਵਿਅਕਤੀ ਉਹਨਾਂ ਦੀ ਇਸ ਚੇਤਾਵਨੀ ਨੂੰ ਨਹੀਂ ਮੰਨਦਾ ਤਾਂ ਜੇ ਕੋਈ ਉਸਦਾ ਨੁਕਸਾਨ ਹੁੰਦਾ ਹੈ ਤਾਂ ਉਹ ਖੁਦ ਜਿੰਮੇਵਾਰ ਹੋਵੇਗਾ।