
ਬਰਨਾਲਾ ਦੇ ਪਿੰਡ ਮੌੜ ਨਾਭਾ ਵਿਖੇ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਪੋਤਾ ਗੰਭੀਰ ਜ਼ਖਮੀ ਹੋ ਗਿਆ ਐ। ਜਾਣਕਾਰੀ ਮੁਤਾਬਕ 60 ਸਾਲਾ ਕਰਨੈਲ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਨਾਲ ਆਪਣੇ ਪੋਤੇ ਸਮੇਤ ਸੁੱਤੇ ਹੋਏ ਸਨ ਤਾਂ ਅਚਾਨਕ 11 ਵਜੇ ਰਾਤ ਨੂੰ ਘਰ ਦੀ ਛੱਤ ਗਿਰ ਗਈ। ਮਲਬੇ ਹੇਠਾਂ ਦੱਬਣ ਕਾਰਨ ਕਰਨੈਲ ਸਿੰਘ ਅਤੇ ਉਹਨਾਂ ਦੀ ਪਤਨੀ ਨਰਿੰਦਰ ਕੌਰ ਦੀ ਮੌਤ ਹੋ ਗਈ ਜਦਕਿ 11 ਸਾਲਾ ਪੋਤਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਆਸ ਪਾਸ ਦੇ ਗੁਆਂਢੀਆਂ ਵੱਲੋਂ ਬੜੀ ਮੁਸ਼ੱਕਤ ਨਾਲ ਤਿੰਨਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ।


