ਪੰਜਾਬ ਰਾਜ ਸਭਾ ਮੈਂਬਰ ਰਾਘਵ ਚੱਡਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ; ਐਮਪੀਲੈਂਡ ਫੰਡ ’ਚੋਂ 3.25 ਕਰੋੜ ਜਾਰੀ; ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ By admin - September 3, 2025 0 3 Facebook Twitter Pinterest WhatsApp ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਹੜ੍ਹ ਪੀੜਤਾਂ ਲਈ ਆਪਣੇ ਅਖਤਿਆਰੀ ਫੰਡ ਵਿਚੋਂ 3 ਕਰੋੜ 25 ਲੱਖ ਜਾਰੀ ਕਰਨ ਦਾ ਐਲਾਨ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਾਘਵ ਚੱਡਾ ਨੇ ਕਿਹਾ ਕਿ ਪੰਜਾਬੀਆਂ ਨੇ ਔਖੇ ਵੇਲੇ ਵੀ ਹੌਂਸਲਾ ਨਹੀਂ ਹਾਰਿਆ ਅਤੇ ਸਥਿਤੀ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਐ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੁੱਲ 3 ਕਰੋੜ 25 ਲੱਖ ਰੁਪਏ ਅਲਾਟ ਕੀਤੇ ਗਏ ਨੇ ਜਿਨ੍ਹਾਂ ਵਿਚੋਂ 2 ਕਰੋੜ 75 ਲੱਖ ਬੰਨ੍ਹਾਂ ਦੀ ਮਜਬੂਤੀ ਅਤੇ ਖਰਚੇ ਜਾਣਗੇ ਅਤੇ 50 ਲੱਖ ਰੁਪੇ ਲੋਕਾ ਨੂੰ ਫੌਰੀ ਰਾਹਤ ਦੇਣ ਤੇ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪੈਸਾ ਲੋਕਾਂ ਦਾ ਹੀ ਐ, ਜਿਸ ਨੂੰ ਔਖੇ ਵੇਲੇ ਦਿੱਤਾ ਜਾ ਰਿਹਾ ਐ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਇਸ ਔਖੀ ਘੜੀ ਪੰਜਾਬ ਦੀ ਮਦਦ ਕਰਨ ਦੀ ਅਪੀਲ ਕੀਤੀ ਐ।