ਰੂਪਨਗਰ ਅਧੀਨ ਆਉਂਦੇ ਚਮਕੌਰ ਸਾਹਿਬ ਨੇੜਲੇ ਪਿੰਡ ਦਾਊਦਪੁਰ ਨੇੜੇ ਸਤਲੁਜ ਦਰਿਆ ਤੇ ਬੰਨ੍ਹ ਦੀ ਹਾਲਤ ਕਾਫੀ ਨਾਜੁਕ ਬਣੀ ਹੋਈ ਐ, ਜਿਸ ਦੇ ਚਲਦਿਆਂ ਸਾਂਸਦ ਚਰਨਜੀਤ ਸਿੰਘ ਚੰਨੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਮਿਲ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰ ਕੇ ਪਾਣੀ ਦਾ ਖਤਰਾ ਟਾਲਣ ਲਈ ਹੱਲ ਸੁਝਾਇਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅਜਿਹੀ ਸਥਿਤੀ ਪੈਦਾ ਹੋਈ, ਜਿਸ ਨੂੰ ਪਾਣੀ ਦੇ ਰਸਤਾ ਬਦਲ ਕੇ ਸੁਲਝਾ ਲਿਆ ਗਿਆ ਸੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਸਾਜੋ ਸਾਮਾਨ ਸਮੇਤ ਮੌਕੇ ਤੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਬੰਨ ਨੂੰ ਬਚਾਉਣ ਲਈ ਹੰਭਲਾ ਮਾਰਿਆ ਜਾ ਸਕੇ।