ਪੰਜਾਬ ਮੂਨਕ ਨੇੜੇ ਘੱਗਰ’ਚ ਪਈਆਂ ਤਰੇੜਾਂ ਨੇ ਵਧਾਈ ਚਿੰਤਾ; ਹੜਾਂ ਦੇ ਖ਼ਤਰੇ ਚਲਦਿਆਂ ਦਹਿਸ਼ਤ ’ਚ ਲੋਕ By admin - September 3, 2025 0 22 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਮੂਨਕ ਇਲਾਕੇ ਅੰਦਰ ਘੱਗਰ ਦਰਿਆ ਕਾਰਨ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਐ। ਇਲਾਕੇ ਦੇ ਪਿੰਡ ਮਕਰੋੜ ਸਾਹਿਬ ਨੇੜੇ ਘੱਗਰ ਦਰਿਆ ਦੇ ਕੰਢਿਆਂ ਵਿਚ ਤਰੇੜਾਂ ਪੈ ਗਈਆਂ, ਜਿਸ ਕਾਰਨ ਇਲਾਕੇ ਦੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ। ਭਾਵੇਂ ਪ੍ਰਸ਼ਾਸਨ ਵੱਲੋਂ ਪਿੰਡ ਦੇ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਬਣਾ ਕੇ ਲਗਾਤਾਰ ਘੱਗਰ ਦਰਿਆ ਦੇ ਕੰਡਿਆਂ ਦੇ ਉੱਪਰ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ ਪਰ ਕਿਤੇ ਨਾ ਕਿਤੇ ਪਿੰਡ ਦੇ ਲੋਕ 2023 ਦੇ ਹਾਲਾਤ ਯਾਦ ਕਰਕੇ ਡਰ ਰਹੇ ਹਨ। ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਜਿੱਥੇ ਵੀ ਦਰਿਆ ਦੇ ਕਿਨਾਰੇ ਕਮਜ਼ੋਰ ਹੁੰਦੇ ਜਾਂ ਤਰੇੜਾਂ ਖਾਂਦੇ ਦਿਖਦੇ ਹਨ ਤਾਂ ਉਸੇ ਵਕਤ ਰਿਪੇਅਰ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਪ੍ਰਸਾਸਨ ਲਗਾਤਾਰ ਨਜਰ ਰੱਖ ਰਿਹਾ ਐ। ਦੱਸਣਯੋਗ ਐ ਕਿ ਘੱਗਰ ਦਰਿਆ ਅੰਦਰ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਟੱਪ ਗਿਆ ਐ। ਇੱਥੇ ਖਤਰੇ ਦਾ ਨਿਸ਼ਾਨ 748 ਫੁੱਟ ਐ ਅਤੇ ਦਰਿਆ ਅੰਦਰ ਪਾਣੀ ਵੀ ਇਸੇ ਪੱਧਰ ਤਕ ਚੱਲ ਰਿਹਾ ਐ। ਦੱਸ ਦਈਏ ਕਿ ਜਦੋਂ ਤੋਂ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਹਨ ਉਦੋਂ ਤੋਂ ਹੀ ਰਾਜਪੁਰਾ ਸੰਗਰੂਰ ਮਾਨਸਾ ਜ਼ਿਲ੍ਹੇ ਦੇ ਇਲਾਕੇ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਇਸ ਦੇ ਚਲਦਿਆਂ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਹੁਣ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ ਹਾੜਾਂ ਦਾ ਖਤਰਾ ਮੰਡਰਾਉਣ ਲੱਗਾ ਹੈ। ਅੱਜ ਘੱਗਰ ਦਰਿਆ ਇਸ ਸਾਲ 2025 ਦੇ ਵਿੱਚ ਪਹਿਲੀ ਵਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੱਧ ਗਿਆ ਹੈ ਜਿਸ ਕਾਰਨ ਘੰਟਿਆਂ ਤੇ ਹੁਣ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਿਸੇ ਵੀ ਵਕਤ ਖਤਰੇ ਦੀ ਘੰਟੀ ਵੱਜ ਸਕਦੀ ਹੈ।