ਪੰਜਾਬ ਲਹਿਰਾਗਾਗਾ ’ਚ ਮੀਂਹ ਕਾਰਨ ਡਿੱਗੀ ਦੋ ਮਕਾਨਾਂ ਦੀ ਛੱਤ; ਪੀੜਤ ਪਰਿਵਾਰਾਂ ਵੱਲੋਂ ਮਦਦ ਲਈ ਗੁਹਾਰ By admin - September 3, 2025 0 24 Facebook Twitter Pinterest WhatsApp ਪੰਜਾਬ ਭਰ ਅੰਦਰ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ, ਉੱਥੇ ਹੀ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਘਟਨਾਵਾਂ ਨੂੰ ਸਾਹਮਣੇ ਆ ਰਹੀਆਂ ਨੇ। ਅਜਿਹੀਆਂ ਹੀ ਦੋ ਘਟਨਾਵਾਂ ਸੰਗਰੂਰ ਦੇ ਲਹਿਰਾਗਾਗਾ ਤੋਂ ਸਾਹਮਣੇ ਆਈਆਂ ਨੇ। ਸ਼ਹਿਰ ਦੇ ਵਾਰਡ ਨੰਬਰ-9 ਤੇ 10 ਵਿਚ ਦੋ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ। ਇਨ੍ਹਾਂ ਵਿਚੋਂ ਇਕ ਮਕਾਨ ਹੰਸਰਾਜ ਨਾਮ ਦੇ ਬਜੁਰਗ ਦਾ ਐ। ਇਸ ਘਰ ਵਿਚ ਬਜ਼ੁਰਗ ਆਪਣੇ ਤਿੰਨ ਪੋਤਿਆ ਸਮੇਤ ਰਹਿ ਰਿਹਾ ਸੀ। ਦੂਜਾ ਮਕਾਨ ਮਿੱਠੂ ਸਿੰਘ ਨਾਮ ਦੇ ਸਖਸ਼ ਦਾ ਐ। ਦੋਵੇਂ ਪਰਿਵਾਰ ਮਿਹਨਤ ਮਜਦੂਰੀ ਸਹਾਰੇ ਗੁਜਾਰਾ ਕਰਦੇ ਹਨ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤਾਂ ਦੀ ਮਾਲੀ ਸਹਾਇਤਾ ਦੀ ਮੰਗ ਕੀਤੀ ਐ।