ਪੰਜਾਬ ਕਪੂਰਥਲਾ ਦੇ ਪਿੰਡ ਭੱਟਾ ’ਚ ਡਿੱਗੀ ਘਰ ਦੀ ਛੱਤ; ਮਾਂ ਧੀ ਦੀ ਮੁਸ਼ਕਲ ਨਾਲ ਬਚੀ ਜਾਨ; ਸਾਮਾਨ ਹੋਇਆ ਬਰਬਾਦ, ਮਦਦ ਲਈ ਗੁਹਾਰ By admin - September 2, 2025 0 19 Facebook Twitter Pinterest WhatsApp ਇੱਕ ਪਾਸੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜ੍ਹਾਂ ਦਾ ਡਰ ਸਤਾ ਰਿਹਾ ਐ, ਉੱਥੇ ਹੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਅਜਿਹਾ ਹੀ ਮਾਮਲਾ ਕਪੂਰਥਲਾ ਦੇ ਪਿੰਡ ਨਵਾਂ ਭੱਟਾ ਤੋਂ ਸਾਹਮਣੇ ਆਈ ਐ, ਜਿੱਥੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਘਰ ਵਿਚ ਇੱਕ ਮਾਂ ਅਤੇ ਧੀ ਇਕੱਲੀਆਂ ਰਹਿੰਦੀਆਂ ਹਨ। ਬਜੁਰਗ ਮਾਂ ਬੀਮਾਰ ਰਹਿੰਦੀ ਐ ਅਤੇ ਧੀ ਦਿਹਾੜੀਦੱਪਾ ਕਰ ਕੇ ਗੁਜਾਰਾ ਚਲਾਉਂਦੀ ਐ। ਘਰ ਦੀ ਛੱਤ ਡਿੱਗਣ ਕਾਰਨ ਸਾਰਾ ਸਾਮਾਨ ਬਰਬਾਤ ਹੋ ਗਿਆ ਐ। ਅਚਾਨਕ ਵਾਪਰੀ ਇਸ ਘਟਨਾ ਤੋਂ ਬਾਅਦ ਮਾਂ-ਧੀ ਤੇ ਮੁਸੀਬਤਾਂ ਦਾ ਪਹਾੜ ਆਣ ਡਿੱਗਾ ਐ, ਜਿਸ ਦੇ ਚਲਦਿਆਂ ਦੋਵਾਂ ਨੇ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਾਈ ਐ।