ਗੁਰਦਾਸਪੁਰ ਦੇ 7 ਪਿੰਡਾਂ ’ਚ ਪਹੁੰਚੀਆਂ ਐਨਡੀਆਰਐਫ ਟੀਮਾਂ; ਪਾਣੀ ਦਾ ਪੱਧਰ ਵਧਣ ਕਾਰਨ ਦੇਸ਼ ਨਾਲੋਂ ਟੁੱਟਿਆ ਸੀ ਸੰਪਰਕ; ਐਨਡੀਆਰਐਫ ਟੀਮਾਂ ਵੰਡ ਰਹੀਆਂ ਖਾਣ-ਪੀਣ ਦਾ ਸਾਮਾਨ ਤੇ ਚਾਰਾ

0
22

ਗੁਰਦਾਸਪੁਰ ਦੇ ਜ਼ਿਲ੍ਹੇ ਦੇ 7 ਪਿੰਡਾਂ ਦਾ ਰਾਵੀ ਦਰਿਆ ਦੇ ਪਾਣੀ ਕਾਰਨ ਬਾਕੀ ਦੇਸ਼ ਨਾਲੋਂ ਟੁੱਟ ਗਿਆ ਸੀ ਅਤੇ ਅੱਜ ਕਾਫੀ ਦਿਨਾਂ ਬਾਅਦ ਪਾਣੀ ਦਾ ਲੇਵਲ ਘੱਟਣ ਤੋਂ ਬਾਅਦ ਐਨਡੀਆਰਐਫ  ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ ਐ। ਟੀਮਾਂ ਵੱਲੋਂ ਬੇੜੀਆਂ ਰਾਹੀਂ ਪੀੜਤ ਲੋਕਾਂ ਤਕ ਖਾਣ ਪੀਣ ਦਾ ਸਾਮਾਨ ਅਤੇ ਪਸ਼ੂਆਂ ਦਾ ਚਾਰਾ ਵਗੈਰਾ ਵੰਡਿਆ ਜਾ ਰਿਹਾ ਐ।  ਐਨਡੀਆਰਐਫ  ਦੇ ਡਿੱਪਟੀ ਕਮਾਂਡਰ ਦੀਪਕ ਸਿੰਘ ਦੇ ਦੱਸਣ ਮੁਤਾਬਕ ਹੜ੍ਹਾਂ ਦੀ ਮਾਰ ਹੇਠਾਂ ਆਏ 7 ਪਿੰਡਾਂ ਤਕ ਕਾਫੀ ਦਿਨਾਂ ਤਕ ਕੋਈ ਵੀ ਰਾਹਤ ਨਹੀਂ ਸੀ ਪਹੁੰਚ ਰਹੀ ਪਰ ਹੁਣ ਪਾਣੀ ਘਟਣ ਤੋਂ ਬਾਅਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਐ ਜੋ ਅੱਗੇ ਵੀ ਜਾਰੀ ਰਹੇਗੀ।
ਉਨ੍ਹਾਂ ਅੱਗੇ ਕਿਹਾ ਕਿ ਜੇ ਕੋਈ ਇਨ੍ਹਾਂ ਪਿੰਡਾਂ ਵਿੱਚੋ ਇਸ ਪਾਰ ਆਉਣਾ ਚਾਹੇਗਾ ਤਾਂ ਉਸ ਨੂੰ ਵੀ ਲਿਆਦਾ ਜਾਵੇਗਾ ਅਤੇ ਜਿਸ ਵੀ ਚੀਜ਼ ਦੀ ਉਨ੍ਹਾਂ ਨੂੰ ਜਰੂਰਤ ਹੋਈ ਇਨਾਂ ਤੱਕ ਪਹੁਚਾਈ ਜਾਵੇਗੀ। ਇਸ ਤਰ੍ਹਾਂ ਹੁਣ ਇਹ ਪਿੰਡ ਦੇਸ ਨਾਲ ਦੁਬਾਰਾ ਜੁੜ ਗਏ ਹਨ ਉੱਥੇ ਹੀ ਇਸ ਮੋਕੇ ਐਂਨਡੀਆਰਐਫ  ਵਲੋਂ ਦਰਿਆ ਪਾਰ ਤੋਂ ਲਿਆਦੇ ਗਏ ਲੋਕਾਂ ਸੁਖਵਿੰਦਰ ਸਿੰਘ ਕੁਲਦੀਪ ਸਿੰਘ ਗੁਰਨਾਮ ਸਿੰਘ ਨੇ ਦੱਸਿਆ ਕੇ ਅਸੀ ਇਸ ਇਨ੍ਹਾਂ ਹੜਾ ਵਿੱਚ ਇਨ੍ਹਾਂ ਪਿੰਡਾਂ ਵਿੱਚ ਫਸ ਗਏ ਸੀ ਹੁਣ ਸਾਨੂੰ ਐਨਡੀਆਰਐਫ  ਦੇ ਅਦਿਕਾਰੀਆ ਵੱਲ ਕੱਢ ਕੇ ਇਸ ਪਾਰ ਲਿਆਂਦਾ ਗਿਆ ਹੈ ਇਸ ਕਰਕੇ ਅਸੀ ਇਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ।

LEAVE A REPLY

Please enter your comment!
Please enter your name here