ਪੰਜਾਬ ਵਿਧਾਇਕ ਖਿਲਾਫ਼ ਕਾਰਵਾਈ ਮਾਮਲੇ ’ਚ ਆਪ ਦੀ ਪ੍ਰੈੱਸ ਕਾਨਫਰੰਸ; ਵਿਧਾਇਕ ਪਠਾਨਮਾਜਰਾ ਮਾਮਲੇ ਬਾਰੇ ਸਾਂਝਾ ਕੀਤੀ ਜਾਣਕਾਰੀ By admin - September 2, 2025 0 3 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਖਿਲਾਫ ਕਾਰਵਾਈ ਮਾਮਲੇ ਬਾਰੇ ਜਾਣਕਾਰੀ ਸਾਂਝਾ ਕੀਤੀ ਐ। ਵਿਧਾਇਕ ਦੀ ਗ੍ਰਿਫਤਾਰੀ ਤੇ ਫਰਾਰ ਹੋਣ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਕ ਔਰਤ ਦੀ ਸ਼ਿਕਾਇਤ ਤੇ ਕੀਤ ਗਈ ਐ, ਜਿਸ ਵਿਚ ਇਕ ਔਰਤ ਨੇ ਉਸ ਨਾਲ ਵਿਆਹ ਕਰਵਾ ਕੇ ਸ਼ੋਸ਼ਣ ਕਰਨ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਪਹਿਲਾਂ ਉਸ ਔਰਤ ਨਾਲ ਵਿਆਹ ਕਰਵਾਇਆ ਸੀ ਅਤੇ ਫਿਰ ਅਲੱਗ ਹੋ ਗਏ ਸੀ ਅਤੇ ਹੁਣ ਉਸ ਨਾਲ ਮੁੜ ਔਰਤ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਹੋ ਰਹੀ ਸੀ, ਜਿਸ ਦੀ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਮਾਮਲੇ ਵਿਚ ਵਿਧਾਇਕ ਦਾ ਸਾਥ ਨਾ ਦੇਣ ਕਾਰਨ ਵਿਧਾਇਕ ਵੱਲੋਂ ਧਿਆਨ ਭੜਕਾਉਣ ਲਈ ਹੜ੍ਹਾਂ ਦੇ ਮੁੱਦੇ ਦਾ ਸਹਾਰਾ ਲਿਆ ਜਾ ਰਾਹ ਸੀ।