ਗੁਰਦਾਸਪੁਰ ’ਚ ਹੜ੍ਹਾਂ ਨੇ ਬਰਬਾਦ ਕੀਤਾ ਨੌਜਵਾਨ ਦਾ ਕਾਰੋਬਾਰ; ਸੇਵਾ ਕੇਂਦਰ ਦੀ ਨੌਕਰੀ ਛੱਡ ਖੋਲ੍ਹਿਆ ਸੀ ਪ੍ਰੀ ਵੈਡਿੰਗ ਸਟੂਡੀਓ; ਹੜ੍ਹਾਂ ਕਾਰਨ ਬਰਬਾਦ ਹੋਇਆ ਸਾਰਾ ਸਟੂਡੀਓ

0
18

ਗੁਰਦਾਸਪੁਰ ਦੇ ਮਕੌੜਾ ਪੱਤਣ ਇਲਾਕੇ ਵਿਚ ਆਏ ਹੜ੍ਹਾਂ ਨੇ ਇੱਥੇ ਇਕ ਨੌਜਵਾਨ ਉਦਮੀ ਵੱਲੋਂ ਖੋਲ੍ਹੇ ਪ੍ਰੀ ਵੈਟਿੰਗ ਸਟੂਡੀਓ ਬਰਬਾਦ ਕਰ ਦਿੱਤਾ ਐ। ਨੌਜਵਾਨ ਦੇ ਪਿਤਾ ਸਤਨਾਮ ਸਿੰਘ ਦੇ ਦੱਸਣ ਮੁਤਾਬਕ ਉਸ ਨੇ ਜ਼ਮੀਨ ਗਹਿਣੇ ਰੱਖ ਕੇ ਆਪਣੇ ਪੁੱਤਰ ਨੂੰ ਪ੍ਰੀ ਵੈਡਿੰਗ ਸਟੂਡੀਓ ਖੋਲ੍ਹ ਕੇ ਦਿੱਤਾ ਸੀ ਜਿਸ ਦਾ ਵਧੀਆ ਕੰਮ ਚੱਲ ਰਿਹਾ ਸੀ ਪਰ ਹੁਣ ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਉਸ ਦਾ ਸਟੂਡੀਓ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਐ। ਉਨ੍ਹਾਂ ਕਿਹਾ ਕਿ ਇਸ ਤਰਾਸਦੀ ਕਾਰਨ ਉਨ੍ਹਾਂ ਦਾ ਤਿੰਨ ਕਰੋੜ ਦੇ ਕਰੀਬ ਦਾ ਨੁਕਸਾਨ ਹੋ ਗਿਆ ਐ। ਪੀੜਤ ਨੇ ਪੰਜਾਬ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਐ।
ਦੱਸਣਯੋਗ ਐ ਕਿ ਮਕੌੜਾ ਪੱਤਣ ਦੇ ਕੋਲ ਜਿੱਥੇ ਕਿ ਰਾਵੀ ਤੇ ਉੱਜ ਦਰਿਆ ਪੈਂਦੇ ਹਨ, ਇੱਥੇ ਹੀ ਇਸ ਨੌਜਵਾਨ ਨੇ ਪ੍ਰੀ ਵੈਡਿੰਗ ਸਟੂਡੀਓ ਖੋਲਿਆ ਸੀ, ਵਧੀਆ ਲੋਕੇਸ਼ਨ ਹੋਣ ਕਾਰਨ ਕੰਮ ਬੜਾ ਵਧੀਆ ਚੱਲ ਰਿਹਾ ਸੀ। ਪੰਜਾਬ ਹੀ ਨਹੀਂ ਸਗੋਂ ਬਾਹਰਲੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਜੋੜੇ ਪ੍ਰੀ ਵੈਡਿੰਗ ਸ਼ੂਟ ਲਈ ਇੱਥੇ ਆਉਂਦੇ ਸਨ। ਇੱਥੇ ਕੰਮ ਕਰਨ ਵਾਲੇ 50 ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਸੀ ਲੇਕਿਨ ਹੜ੍ਹ ਦੀ ਮਾਰ ਹੇਠ ਆਉਣ ਦੇ ਨਾਲ ਇਹ ਪ੍ਰੀ ਵੈਡਿੰਗ ਸ਼ੂਟ ਵਾਲਾ ਪੁਆਇੰਟ’ ਰਿਵਰ ਪੈਰਾਡਾਈਜ” ਪੂਰੀ ਤਰਹਾਂ ਨਾਲ ਬਰਬਾਦ ਹੋ ਚੁੱਕਿਆ ਹੈ।
ਗੱਲਬਾਤ ਦੌਰਾਨ ਇਸ ਦੇ ਨੌਜਵਾਨ ਨੇ ਦੱਸਿਆ ਕਿ ਲਗਾਤਾਰ ਛੇ-ਛੇ ਫੁੱਟ ਤੱਕ ਪਾਣੀ ਆਉਣ ਦੇ ਨਾਲ ਰੇਤ ਅਤੇ ਮਿੱਟੀ ਉਹਨਾਂ ਦੇ ਅੰਦਰ ਤੱਕ ਪਹੁੰਚ ਗਈ। ਉਹਨਾਂ ਦਾ ਰੈਸਟੋਰੈਂਟ ਅਤੇ ਬਹੁਤ ਸਾਰਾ ਸਮਾਨ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ ਵੀ ਗਿਆ ਹੈ ਉਥੇ ਹੀ ਇਸ ਨੌਜਵਾਨ ਦੇ ਪਿਤਾ ਗੁਰਨਾਮ ਸਿੰਘ ਨੇ ਭਾਵਕ ਹੁੰਦੇ ਹੋਏ ਕਿਹਾ ਕਿ ਉਹਨਾਂ ਦਾ ਬੇਟਾ ਤਾਂ ਬੀਏ ਕਰਕੇ ਸੇਵਾ ਕੇਂਦਰ ਵਿੱਚ ਨੌਕਰੀ ਕਰਦਾ ਸੀ ਲੇਕਿਨ ਉਹਨਾਂ ਨੇ ਬੜੇ ਸੁਪਨੇ ਸਂਜੋ ਕੇ ਆਪਣੇ ਪੁੱਤਰ ਨੂੰ ਕੰਮ ਖੋਲ ਕੇ ਦਿੱਤਾ ਜਿਸ ਵਿੱਚ ਉਹਨਾਂ ਨੇ ਆਪਣੀ ਜਮੀਨ ਬੈਂਕ ਵਿੱਚ ਗਹਿਣੇ ਰੱਖ ਕੇ ਲੋਨ ਲਿਆ ਅਤੇ ਕੁਝ ਪੈਸੇ ਉਹਦੇ ਭਰਾ ਨੇ ਜੋ ਵਿਦੇਸ਼ ਰਹਿੰਦਾ ਹੈ ਨੇ ਭੇਜੇ ਸਨ ਪਰ ਕੁਦਰਤ ਦੀ ਅਜਿਹੀ ਮਾਰ ਪਈ ਹੈ ਕਿ ਉਹਨਾਂ ਦਾ ਘੱਟੋ ਘੱਟ ਦੋ ਤੋਂ ਤਿੰਨ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹੁਣ ਸਭ ਕੁਝ ਨਵੇਂ ਸਿਰੇ ਤੋਂ ਫਿਰ ਤੋਂ ਤਿਆਰ ਕਰਨਾ ਪਵੇਗਾ। ਆਪਣੀ ਤਬਾਹੀ ਦੀ ਕਹਾਣੀ ਸੁਣਾਉਂਦਿਆਂ ਉਹ ਇੰਨੇ ਭਾਵੁਕ ਹੋ ਗਏ ਕਿ ਉਹਨਾਂ ਕੋਲੋਂ ਜਿਆਦਾ ਬੋਲਿਆ ਵੀ ਨਹੀਂ ਗਿਆ।

LEAVE A REPLY

Please enter your comment!
Please enter your name here