ਪੰਜਾਬ ਵਿਧਾਇਕ ਪਠਾਨਮਾਜਰਾ ’ਤੇ ਕਾਰਵਾਈ ਬਾਰੇ ਅਕਾਲੀ ਦਲ ਦਾ ਬਿਆਨ; ਪਾਰਟੀ ਬੁਲਾਰਾ ਐਡਵੋਕੇਟ ਧਾਰਨੀ ਨੇ ਲੇਟ ਕਾਰਵਾਈ ’ਤੇ ਚੁੱਕੇ ਸਵਾਲ; ਕਿਹਾ, ਗਲਤੀ ਹੋਈ ਸੀ ਤਾਂ ਪਹਿਲਾਂ ਕਿਉਂ ਨਹੀਂ ਕੀਤੀ ਕਾਰਵਾਈ By admin - September 2, 2025 0 2 Facebook Twitter Pinterest WhatsApp ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਦਾਇਕ ਹਰਮੀਤ ਸਿੰਘ ਪਠਾਨਮਾਜਰਾ ਖਿਲਾਫ ਪੁਲਿਸ ਕਾਰਵਾਈ ’ਤੇ ਸਿਆਸਤ ਗਰਮਾ ਗਈ ਐ। ਵਿਧਾਇਕ ਖਿਲਾਫ ਕਾਰਵਾਈ ਦੀਆਂ ਖਬਰਾਂ ਦੇ ਜਿੱਥੇ ਵਿਰੋਧੀ ਧਿਰਾਂ ਨੇ ਸਵਾਗਤ ਕੀਤਾ ਐ ਉੱਥੇ ਹੀ ਕਾਰਵਾਈ ਦੇ ਸਮੇਂ ਤੇ ਸਵਾਲ ਵੀ ਉਠਾਏ ਨੇ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਬੁਲਾਰਾ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਜੇਕਰ ਵਿਧਾਇਕ ਨੇ ਗਲਤੀ ਕੀਤੀ ਐ ਤਾਂ ਉਸ ਖਿਲਾਫ ਕਾਰਵਾਈ ਬਹੁਤ ਪਹਿਲਾਂ ਹੀ ਹੋ ਜਾਣੀ ਚੀਹੀਦੀ ਸੀ ਪਰ ਜਿਸ ਤਰ੍ਹਾਂ ਇਹ ਕਾਰਵਾਈ ਹੋਈ ਐ, ਉਹ ਸ਼ੰਕੇ ਵੀ ਪੈਦਾ ਕਰਦੀ ਐ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਹੜ੍ਹ ਪੀੜਤਾਂ ਦੇ ਹੱਕ ਵਿਚ ਆਵਾਜ਼ ਉਠਾ ਸੀ, ਜਿਸ ਤੋਂ ਤੁਰੰਤ ਬਾਅਦ ਇਹ ਐਕਸ਼ਨ ਹੋਇਆ ਐ, ਜੋ ਕਾਰਵਾਈ ਤੇ ਸ਼ੰਕਾ ਦਾ ਕਾਰਨ ਬਣਿਆ ਐ। ਉਨ੍ਹਾਂ ਕਿਹਾ ਕਿ ਕਾਰਵਾਈ ਲੇਟ ਹੋਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚੀਹੀਦੀ ਐ।