ਪੰਜਾਬ ਬਰਨਾਲਾ ‘ਚ ਇੱਕ ਹੋਰ ਘਰ ਦੀ ਡਿੱਗੀ ਛੱਤ; ਮਲਬੇ ਹੇਠਾਂ ਦੱਬਣ ਕਾਰਨ ਇਕ ਜ਼ਖ਼ਮੀ By admin - September 2, 2025 0 3 Facebook Twitter Pinterest WhatsApp ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹ ਦੇ ਚਲਦਿਆਂ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਜ਼ਾ ਘਟਨਾ ਬਰਨਾਲਾ ਸ਼ਹਰ ਦੀ ਰਾਧਾ ਸੁਆਮੀ ਗਲੀ ਤੋਂ ਸਾਹਮਣੇ ਆਈ ਐ, ਜਿੱਥੇ ਇਕ ਗਰੀਬ ਪਰਿਵਾਰ ਦੇ ਘਰ ਦੀ ਅਚਾਨਕ ਛੱਤ ਡਿੱਗ ਗਈ, ਜਿਸ ਕਾਰਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੇ ਭਰਾ ਬਲੋਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਘਰ ਦੀ ਛੱਤ ਚੋਣ ਦੇ ਚਲਦਿਆਂ ਅੰਦਰੋਂ ਸਾਮਾਨ ਕੱਢ ਰਿਹਾ ਸੀ ਕਿ ਅਚਾਨਕ ਘਰ ਦੀ ਛੱਡ ਡਿੱਗ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਮੁਸ਼ੱਕਤ ਤੋਂ ਬਾਅਦ ਉਸ ਦੇ ਭਰਾ ਨੂੰ ਮਲਬੇ ਹੇਠੋਂ ਬਾਹਰ ਕੱਢਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਐ। ਉਹਨਾਂ ਅੱਗੇ ਕਿਹਾ ਕਿ ਘਰ ਦੀ ਹਾਲਤ ਕਾਫੀ ਖਸਤਾ ਐ, ਜਿਸ ਦੇ ਚਲਦਿਆਂ ਸਾਰੇ ਘਰ ਦੀਆਂ ਛੱਤਾਂ ਚੋਅ ਰਹੀਆਂ ਨੇ। ਉਨ੍ਹਾਂ ਨੇ ਛੱਤਾ ਪੱਕੀਆਂ ਕਰਨ ਲਈ ਸਰਕਾਰੀ ਮਦਦ ਲਈ ਫਾਰਮ ਵੀ ਭਰੇ ਸਨ ਪਰ ਕੋਈ ਮਦਦ ਨਹੀਂ ਮਿਲੀ। ਹੁਣ ਮੀਂਹ ਪੈਣ ਕਾਰਨ ਸਾਮਾਨ ਕੱਢ ਕੇ ਕਿਸੇ ਗੁਆਢੀ ਦੇ ਘਰ ਰੱਖ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ ਐ। ਪੀੜਤ ਪਰਿਵਾਰ ਨੇ ਸਰਕਾਰ ਤੋਂ ਛੱਤ ਬਦਲਣ ਲਈ ਮਦਦ ਦੀ ਅਪੀਲ ਕੀਤੀ ਐ।