ਪੰਜਾਬ ਅਜਨਾਲਾ ਦੇ ਹੜ੍ਹ ਪੀੜਤਾਂ ਲਈ 23 ਐਂਬੂਲੈਂਸਾਂ ਭੇਂਟ; ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਉਪਰਾਲਾ; ਵਿਧਾਇਕ ਕੁਲਦੀਪ ਧਾਲੀਵਾਲ ਵੀ ਰਹੇ ਮੌਜੂਦ By admin - September 2, 2025 0 3 Facebook Twitter Pinterest WhatsApp ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ 20 ਐਂਬੂਲੈਂਸਾਂ ਅਤੇ ਡਾਕਟਰਾਂ ਦੀ ਟੀਮ ਨੂੰ ਹੜ੍ਹ ਪੀੜਤ ਇਲਾਕਿਆਂ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦਸਿਆ ਕਿ ਅੱਜ 23 ਦੇ ਕਰੀਬ ਐਬੂਲੈਂਸਾਂ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡਾਂ ਨੂੰ ਰਵਾਨਾ ਕੀਤੀਆਂ ਗਈਆਂ ਨੇ। ਡਾਕਟਰਾਂ ਦੀ ਟੀਮ ਨਾਲ ਲੈਂਸ ਇਹ ਐਬੂਲੈਂਸਾਂ ਆਉਣ ਵਾਲੇ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਤਿਆਰ ਰਹਿਣਗੀਆਂ ਅਤੇ ਹੜ੍ਹ ਪੀੜਤ ਇਲਾਕਿਆਂ ਅੰਦਰ ਲੋਕਾਂ ਦੀ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਹਲਕਾ ਅਜਨਾਲਾ ਦੇ ਕਈ ਪਿੰਡਾਂ ਅੰਦਰ ਹੜ੍ਹਾਂ ਨਾਲ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ. ਜਿਸ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਅਤੇ ਕਈ ਐਨਜੀਓਜ਼ ਜਿਹੜੇ ਨੇ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੇ ਨੇ। ਉਸੇ ਤਹਿਤ ਅੱਜ ਇਹ ਐਂਬੂਲੈਂਸਾਂ ਨੂੰ ਪਿੰਡਾਂ ਵੱਲ ਨੂੰ ਰਵਾਨਾ ਕੀਤਾ ਗਿਆ ਐ। ਉਹਨਾਂ ਕਿਹਾ ਕਿ ਮੈਂ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਦੌਰਾ ਕਰ ਰਿਹਾ ਹਾਂ ਅੱਜ ਸੱਤਵਾਂ ਜ਼ਿਲ੍ਹਾ ਐ ਜਿਥੋਂ ਕਿ ਐਂਬੂਲੈਂਸਾਂ ਹੜ ਪੀੜਤਾਂ ਲਈ ਭੇਜੀਆਂ ਜਾ ਰਹੀਆਂ ਨੇ ਇਸ ਮੌਕੇ ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਨਾਲ ਸਨ।