ਪੰਜਾਬ ਗੁਰਦਾਸਪੁਰ ਦੇ ਧੁੰਨੇਵਾਲ ’ਚ ਹੜ੍ਹ ਪੀੜਤਾਂ ਨੂੰ ਮਿਲੇ ਲੱਖਾ ਸਿਧਾਣਾ; ਪਾਣੀ ਦੀ ਭੇਂਟ ਚੜ੍ਹੀ ਡੇਢ ਕਰੋੜ ’ਚ ਬਣੀ ਆਲੀਸ਼ਾਨ ਕੋਠੀ; 15 ਫੁੱਟ ਤਕ ਚੱਲਿਆ ਰਾਵੀ ਦਰਿਆ ਦਾ ਪਾਣੀ By admin - September 1, 2025 0 5 Facebook Twitter Pinterest WhatsApp ਸਮਾਜ ਸੇਵੀ ਲੱਖਾ ਸਿਧਾਣਾ ਅੱਜ ਆਪਣੀ ਟੀਮ ਸਮੇਤ ਗੁਰਦਾਸਪੁਰ ਦੇ ਹਲਕਾ ਰਮਦਾਸ ਤੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਣੀ ਕਾਰਨ ਤਬਾਹ ਹੋਏ ਘਰਾਂ ਨੇੜੇ ਲਾਈਵ ਹੋ ਕੇ ਪੰਜਾਬ ਵਾਸੀਆਂ ਨੂੰ ਭਾਵੁਕ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਹਲਕਾ ਰਮਦਾਸ, ਡੇਰਾ ਬਾਬਾ ਨਾਨਕ ਸਮੇਤ ਨੇੜਲੇ ਇਲਾਕਿਆਂ ਅੰਦਰ ਪਾਣੀ ਨੇ ਭਾਰੀ ਤਬਾਹੀ ਮਚਾਈ ਐ। ਪਾਣੀ ਵਿਚ ਡੁੱਬੀ ਕੋਠੀ ਦੀਆਂ ਤਸਵੀਰਾਂ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਕੋਠੀ ਡੇਢ ਕਰੋੜ ਵਿਚ ਤਿਆਰ ਹੋਈ ਸੀ, ਜੋ ਹੜ੍ਹ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ ਐ। ਉਨ੍ਹਾਂ ਕਿਹਾ ਕਿ ਡੈਮ ਸੈਫਟੀ ਐਕਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕੁਦਰਤੀ ਮਾਰ ਨਹੀਂ ਐ ਬਲਕਿ ਸਾਜ਼ਿਸ਼ ਤਹਿਤ ਬਣਾਏ ਹਾਲਾਤ ਨੇ, ਜਿਸ ਨੇ ਚੜ੍ਹਦੇ ਪੰਜਾਬ ਦੇ ਨਾਲ ਨਾਲ ਲਹਿੰਦੇ ਪੰਜਾਬ ਅੰਦਰ ਭਾਰੀ ਤਬਾਹੀ ਮਚਾਈ ਐ। ਲੱਖਾ ਸਿਧਾਣਾ ਨੇ ਪੰਜਾਬ ਵਾਸੀਆਂ ਨੂੰ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਐ।