ਸ੍ਰੀ ਆਨੰਦਪੁਰ ਸਾਹਿਬ ਨੇੜੇ ਭਾਖੜਾ ਨਹਿਰ ਪਾੜ ਦਾ ਡਰ; ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੌਕੇ ਦਾ ਲਿਆ ਜਾਇਜ਼ਾ; ਲੋਕਾਂ ਨੇ ਸੰਭਾਲਿਆ ਮੋਰਚਾ, ਪ੍ਰਸ਼ਾਸਨ ’ਤੇ ਢਿੱਲਮੱਠ ਦੇ ਇਲਜ਼ਾਮ

0
2

ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਹੇਠਲਾ ਬਡਲ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੋਂ ਲੰਘਦੀ ਭਾਖੜਾ ਨਹਿਰ ਦੇ ਕੰਢੇ ਧੱਸ ਜਾਣ ਕਾਰਨ ਨਹਿਰ ਟੁੱਟਣ ਦਾ ਖਤਰਾ ਪੈਦਾ ਹੋ ਗਿਆ। ਇਲਾਕੇ ਦੇ ਲੋਕਾਂ ਤਕ ਖਬਰ ਪਹੁੰਚਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋ ਗਏ ਅਤੇ ਲੋਕਾਂ ਨੇ ਆਪਣੇ ਪੱਧਰ ਤੇ ਤਰਪਾਲਾਂ ਅਤੇ ਮਿੱਟੀਆਂ ਦੀਆਂ ਬੋਰੀਆਂ ਭਰ ਕੇ ਨਹਿਰ ਦੇ ਕੰਢੇ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਇਸੇ ਦੌਰਾਨ ਨਹਿਰ ਵਿਚ ਪਾੜ ਪੈਣ ਦੇ ਖ਼ਤਰੇ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਚੀਫ ਇੰਜੀਨੀਅਰ ਸੀਪੀ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਹਾਲਤ ਦਾ ਜਾਇਜ਼ਾ ਲੈਣ ਬਾਅਦ ਲੋਕਾਂ ਨੂੰ ਹੌਂਸਲਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਥਿਤੀ ਤੇ ਨਜਰ ਰੱਖ ਰਿਹਾ ਐ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਐ।
ਦੂਜੇ ਪਾਸੇ ਬੀਬੀਐਮਬੀ ਪ੍ਰਸ਼ਾਸਨ ਵੀ ਮੌਕੇ ਤੇ ਪੁੱਜ ਗਿਆ ਅਤੇ ਉਹਨਾਂ ਵੱਲੋਂ ਵੀ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਾਲਾਂਕਿ ਪਿੰਡ ਵਾਲਿਆਂ ਨੇ ਕਿਹਾ ਕਿ ਰਾਹਤ ਕਾਰਜ ਲਈ ਪੁੱਜੀ ਬੀਬੀਐਮਬੀ ਦੇ ਕੋਲ ਕੇਵਲ ਪੰਜ ਚਾਰ ਵਰਕਰ ਹਨ ਅਤੇ ਉਹਨਾਂ ਵੱਲੋਂ ਰਾਹਤ ਕਾਰਜਾਂ ਵਿੱਚ ਕੋਈ ਬਹੁਤਾ ਵਧੀਆ ਹੱਥ ਨਹੀਂ ਵਟਾਇਆ ਜਾ ਰਿਹਾ। ਮੌਕੇ ’ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਪੂਰੇ ਇਲਾਕੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਚਲਦਿਆਂ ਸਮੱਸਿਆਵਾਂ ਆ ਰਹੀਆਂ ਹਨ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਬਰਸਾਤ 1988 ਦੇ ਵਿੱਚ ਵੀ ਨਹੀਂ ਪਈ ਜਿਸ ਕਾਰਨ ਜਿੱਥੇ ਪਿੰਡਾਂ ਦੇ ਵਿੱਚ ਖੇਤਾਂ ਤੱਕ ਪਾਣੀ ਪੁੱਜ ਚੁੱਕਿਆ ਹੈ ਉੱਥੇ ਹੀ ਨਹਿਰ ਦੇ ਇੱਕ ਪਾਸੇ ਲੱਗੇ ਮਿੱਟੀ ਦੇ ਡੰਗੇ ਨੂੰ ਵੀ ਨੁਕਸਾਨ ਪੁੱਜਿਆ ਹੈ। ਉਹਨਾਂ ਕਿਹਾ ਕਿ ਸਾਰੇ ਲੋਕ ਵੀ ਇਕੱਠੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਨਹਿਰ ਦੇ ਵਿੱਚ ਬਰੀਚ ਨਾ ਪਵੇ ਅਤੇ ਕੋਈ ਵੱਡਾ ਨੁਕਸਾਨ ਨਾ ਹੋਵੇ

LEAVE A REPLY

Please enter your comment!
Please enter your name here