ਪੰਜਾਬ ਸਮਰਾਲਾ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਬਿਆਨ; ਹੜ੍ਹਾਂ ਦੇ ਮੁੱਦੇ ’ਤੇ ਕੇਂਦਰ ਨਾਲ ਰਾਬਤੇ ਦੀ ਸਲਾਹ; ਕਿਹਾ, ਪੰਜਾਬ ਦੀ ਕੇਂਦਰ ਨਾਲ ਦੁਸ਼ਮਣੀ ਪੁਆਉਣ ਦੇ ਰਾਹ ਪਈ ਐ ਆਪ By admin - September 1, 2025 0 5 Facebook Twitter Pinterest WhatsApp ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਮਰਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲ ਤਿੱਖੇ ਹਮਲੇ ਕੀਤੇ। ਇੱਥੇ ਕੁੱਝ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਰੱਖੇ ਸਮਾਗਮ ਵਿਚ ਸ਼ਿਰਕਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਮਾਰ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਤਕ ਸਹੀ ਪਹੁੰਚ ਨਹੀਂ ਅਪਨਾ ਰਹੀ, ਜਿਸ ਦੇ ਚਲਦਿਆਂ ਕੇਂਦਰ ਸਰਕਾਰ ਦੀ ਫੌਰੀ ਮਦਦ ਨਹੀਂ ਮਿਲ ਪਾ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਨਾਲ ਸਬੰਧਤ ਲੀਡਰਸ਼ਿਪ ਵੱਲੋਂ ਪੰਜਾਬ ਦੀ ਕੇਂਦਰ ਨਾਲ ਦੁਸ਼ਮਣੀ ਪੁਆ ਕੇ ਆਪਣਾ ਉਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੇ ਸਾਰੇ ਆਗੂਆਂ ਨੂੰ ਰਾਜਨੀਤੀ ਛੱਡ ਕੇ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਲਈ ਦਿੱਲੀ ਜਾਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਐ ਤਾਂ ਅਸੀਂ ਵੀ ਨਾਲ ਜਾਣ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪਹਿਲਾ ਰਾਜਪੁਰਾ ਅਤੇ ਹੁਣ ਸਮਰਾਲਾ ਵਿਖੇ ਨਿਸ਼ੂ ਸ਼ਰਮਾ ਵਰਗੇ ਨੌਜਵਾਨਾਂ ਦਾ ਸੈਂਕੜੇ ਸਾਥੀਆਂ ਨਾਲ ਸ਼ਾਮਿਲ ਹੋਣਾ ਪੰਜਾਬ ਵਿੱਚ ਭਾਜਪਾ ਲਈ ਵੱਡਾ ਹੁੰਗਾਰਾ ਹੈ। ਬਿੱਟੂ ਨੇ ਪੰਜਾਬ ਵਿੱਚ ਹੜ੍ਹ ਦੇ ਹਾਲਾਤਾਂ ਤੇ ਬੋਲਦਿਆਂ ਕਿਹਾ ਕੀ ਸਭ ਨੂੰ ਰਾਜਨੀਤੀ ਛੱਡ ਇਕੱਠੇ ਹੋ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਸਮਾਂ ਲੈ ਪੈਕੇਜ ਦੀ ਮੰਗ ਕੀਤੀ ਜਾਵੇ ਅਸੀਂ ਵੀ ਨਾਲ ਚਲਾਂਗੇ।